
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਅੱਜ ਦਿਨ ਦਿਹਾੜੇ ਡੀ. ਏ. ਵੀ ਕਾਲਜ ਦੇ ਸੁਪਰਡੈਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਸੁਪਰਡੈਟ ਰਾਜ ਕੁਮਾਰ ਭੱਲਾ ਦੇ ਕਹਿਣ ‘ਤੇ ਡੀ ਏ ਵੀ ਕਾਲਜ ਦੇ ਵਿੱਚ ਕੰਮ ਕਰਦੀ ਇਕ ਔਰਤ ਨੂੰ ਉਥੋ ਕੱਢ ਦਿੱਤਾ ਗਿਆ ਸੀ, ਜਿਸ ਦੇ ਕਾਰਨ ਗੁੱਸੇ ਵਿੱਚ ਆਏ ਉਸ ਦੇ ਲੜਕੇ ਰੋਹਿਤ ਮਹਿਤਾ ਜੋ ਕਿ ਇਕ ਮਜਾਰ ਤੇ ਬਾਬਾਗਿਰੀ ਦਾ ਕੰਮ ਕਰਦਾ ਹੈ ਨੇ ਦੁਪਿਹਰ 2.30 ਦੇ ਕਰੀਬ ਕਾਲਜ ਦੇ ਅੰਦਰ ਹੀ ਪ੍ਰੋ. ਭੱਲਾ ਦੇ ਸਿਰ ਵਿੱਚ ਪੰਜ ਗੋਲੀਆਂ ਮਾਰੀਆਂ ਜਿਸ ਨਾਲ ਪ੍ਰੋ. ਭੱਲਾ ਦੀ ਮੌਕੇ ਤੇ ਮੌਤ ਹੋ ਗਈ।ਅਰੋਪੀ ਰੋਹਿਤ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ 302 ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਕੇ ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ।ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਡੀ. ਏ. ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨਾਲ ਇਸ ਘਟਨਾ ਦੇ ਪੁਰਾਣੇ ਵਿਵਾਦ ਦੀ ਜਾਣਕਾਰੀ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media