Saturday, September 12, 2026

ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ

PPN1002201519

ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ / ਸਾਜਨ) – ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਹਬੀਬਪੁਰਾ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਕ ਸਭਾ ਵਲੋਂ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿੱਚ ਸਮੂਹ ਸੰਗਤਾਂ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਇਸ ਮੌਕੇ ਭਾਈ ਸੁਖਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ, ਭਾਈ ਜਗਦੀਪ ਸਿੰਘ ਰਾਜੇਵਾਲ, ਭਾਈ ਗੁਰਪ੍ਰਤਾਪ ਸਿੰਘ ਖਾਪੜਖੇੜੀ ਢਾਡੀ ਜੱਥਾ, ਅਵਤਾਰ ਸਿੰਘ ਤਾਰੀ ਕਵੀ, ਭਾਈ ਪ੍ਰਗਟ ਸਿੰਘ ਤਿਮੋਵਾਲ ਕੱਥਾ ਵਾਚਕ, ਭਾਈ ਗੁਰਵਿੰਦਰ ਸਿੰਘ ਰਾਗੀ ਜੱਥਾ, ਰਿੰਕੂ ਵੀਰ ਅਤੇ ਭਾਈ ਅਨੰਦ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਸ਼ਬਦਾ ਰਾਹੀ ਸੰਗਤਾਂ ਨੂੂੰ ਨਿਹਾਲ ਕੀਤਾ।ਇਸ ਸ਼ੂਭ ਮੌਕੇ ਤੇ ਲੰਗਰ ਅਟੂਟ ਵਰਤਾਇਆ ਗਿਆ, ਭਾਰੀ ਇੱਕਠ ਵਿੱਚ ਸੰਗਤਾਂ ਨੇ ਲੰਗਰ ਛੱਕਿਆ।ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਕੈਪਟਨ, ਪਵਨ ਕੁਮਾਰ, ਦਵਿੰਦਰ ਸਿੰਘ ਮਹਿੰਗਾ, ਪ੍ਰੇਮਪਾਲ ਸਿੰਘ ਵਿਲਖੂ, ਹਰਜੀਤ ਸਿੰਘ ਲਵਲੀ, ਗੁਰਦੀਪ ਸਿੰਘ ਤੋਤਾ, ਭੁਪਿੰਦਰ ਸਿੰਘ ਸ਼ੈਂਟੀ, ਵਰਿੰਦਰ ਸਿੰਘ ਬਬਲਾ, ਗੁਰਚਰਨ ਸਿੰਘ ਮਿੰਟਾ, ਸੋਨੂੰ ਬਾਬਾ, ਹਰਪਾਲ ਸਿੰਘ ਦਾਰਾ, ਗੁਰਵਿੰਦਰ ਸਿੰਘ ਕਾਕਾ, ਨਵਤੇਜ ਨਵੀ ਆਦਿ ਹਾਜਰ ਸਨ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply