
ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ)- ਸਿੱਖ ਕੌਮ ਦੇ ਜਰਨੈਲ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ 15 ਫਰਵਰੀ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਲਈ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਤਰਨਾ ਦਲ ਦੇ ਮੀਤ ਜਥੇ. ਬਾਬਾ ਗੱਜਣ ਸਿੰਘ ਨੇ ਗੁ: ਬਾਬਾ ਨੋਧ ਸਿੰਘ ਵਿਖੇ ਇਲਾਕੇ ਦੇ ਮੋਹਤਬਾਰਾਂ ਨਾਲ ਵਿਚਾਰਾਂ ਕਰਨ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਮਿਸ਼ਲ ਸਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਜਥੇ. ਬਾਬਾ ਮੱਖਣ ਸਿੰਘ ਜੀ ਦੀ ਦੇਖ ਰੇਖ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਬਾਬਾ ਨੋਧ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਸੰਤ ਮਹਾਂਪੁਰਖ, ਨਿਹੰਗ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚਣਗੀਆਂ। ਜਿਨ੍ਹਾਂ ਦੀ ਸਹੁਲ਼ਤ ਲਈ ਸਭ ਤਿਆਰੀਆਂ ਹੋ ਚੁੱਕੀਆਂ ਹਨ। ਇਸ ਅਵਸਰ ‘ਤੇ ਬਾਪੂ ਜਗੀਰ ਸਿੰਘ ਵਰਪਾਲ, ਜਗਜੀਤ ਸਿੰਘ ਵਰਪਾਲ, ਡਾ. ਕੁਲਵਿੰਦਰ ਸਿੰਘ ਢਿੱਲੋਂ, ਸਰਪੰਚ ਦਿਲਬਾਗ ਸਿੰਘ, ਬਾਬਾ ਅਮਰ ਸਿੰਘ ਜੱਬੋਵਾਲ, ਹਰਪਾਲ ਸਿੰਘ ਚੱਬਾ, ਗੁਰਇੰਦਰਬੀਰ ਸਿੰਘ ਵਿਰਕ, ਪ੍ਰਤਾਪ ਸਿੰਘ ਚੱਬਾ, ਸੋਨੂੰ ਚੱਬਾ, ਪ੍ਰਧਾਨ ਗੁਰਚਰਨ ਸਿੰਘ, ਪੰਜਾਬ ਸਿੰਘ, ਗੁਰਸਾਹਿਬ ਸਿੰਘ ਚਾਟੀਵਿੰਡ, ਮਨਜੀਤ ਸਿੰਘ ਨੰਬਰਦਾਰ, ਜਗੀਰ ਸਿੰਘ ਸ਼ਾਹ, ਕਸ਼ਮੀਰ ਸਿੰਘ, ਬਾਬਾ ਜੋਗਾ ਸਿੰਘ, ਗੁਰਬੀਰ ੁਿਸੰਘ ਬੱਬਾ, ਸਰਪੰਚ ਸੁਰਜੀਤ ਸਿੰਘ ਬਾਲੇਚੱਕ, ਕੁਲਵੰਤ ਸਿੰਘ ਗੁਰੂਵਾਲੀ, ਬਾਬਾ ਬਚਿੱਤਰ ਸਿੰਘ, ਡਾ. ਸੁਰਜੀਤ ਸਿੰਘ, ਦਿਲਸ਼ੇਰ ਸਿੰਘ, ਸਰਦੂਲ ਸਿੰਘ ਫੋਜ਼ੀ, ਜਸਬੀਰ ਸਿੰਘ ਮੰਡਿਆਲਾ, ਪਰਮਜੀਤ ਸਿੰਘ ਵਰਪਾਲ, ਪੂਰਨ ਸਿੰਘ ਆਦਿ ਸ਼ਖਸ਼ੀਅਤਾਂ ਮੌਜੂਦ ਸਨ।
Punjab Post Daily Online Newspaper & Print Media