Friday, July 17, 2026

 ਸਿਟੀ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ- ਦੋਸ਼ੀ ਕਾਬੂ

PPN1102201527

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਤਾਜ ਪੈਲਸ ਦੇ ਨੇੜੇ ਮਿਤੀ 08-02-2015 ਨੂੰ ਇੱਕ ਅਧੂਰੇ ਬਣੇ ਮਕਾਨ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਇੱਕ 27/28 ਸਾਲ ਦੀ ਅਣਪਛਾਤੀ ਅੋਰਤ ਸੋਨੀਆ ਦੀ ਲਾਸ਼ ਮਿਲੀ ਸੀ।ਇਸ ਅੰਨ੍ਹੇ ਕਤਲ ਸਬੰਧੀ ਮੁਕੱਦਮਾ ਨੰਬਰ 25 ਮਿਤੀ 08-02-2015 ਜੁਰਮ 302 ਆਈ.ਪੀ.ਐਸ ਥਾਣਾ ਸਦਰ ਅੰਮ੍ਰਿਤਸਰ ਵਿਖੇ ਦਰਜ ਕੀਤਾ ਸੀ।ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਕੇਤਨ ਪਾਟਿਲ ਆਈ. ਪੀ. ਐਸ (ਏ.ਡੀ.ਸੀ.ਪੀ ਸਿਟੀ-2) ਅੰਮ੍ਰਿਤਸਰ ਅਤੇ ਸ਼੍ਰੀ ਜਗਜੀਤ ਸਿੰਘ ਵਾਲੀਆ ਏ.ਡੀ.ਸੀ.ਪੀ ਕਰਾਈਮ ਦੀ ਅਗਵਾਈ ਹੇਠ, ਇੰਸਪੈਕਟਰ ਵਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਅਤੇ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀਆਂ ਟੀਮਾਂ ਬਣਾ ਕੇ ਵੇਰਕਾ, ਫਤਿਹਗੜ੍ਹ ਚੂੜੀਆ ਬਾਈਪਾਸ ਵੱਖ-ਵੱਖ ਜਗ੍ਹਾ ਤੇ ਛਾਪੇ ਮਾਰੀ ਕੀਤੀ ਗਈ।ਪੁਲਿਸ ਦੀ ਖੁਫੀਆ ਇਤਲਾਹ ‘ਤੇ ਜਗਰੂਪ ਸਿੰਘ ਉਰਫ ਰੋਮੀ ਪੁੱਤਰ ਬਲਦੇਵ ਸਿੰਘ ਵਾਸੀ ਨੋਸ਼ਿਹਰਾ ਕਲੋਨੀਆ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਪੁੱਛ ਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ।

                             ਤਫਤੀਸ਼ ਦੋਰਾਨ ਮ੍ਰਿਤਕ ਦੀ ਪਹਿਚਾਣ ਸੋਨੀਆ ਵੱਜੋ ਹੋਈ, ਮ੍ਰਿਤਕ ਸੋਨੀਆ ਦੇ ਜਗਰੂਪ ਸਿੰਘ ਉਰਫ ਰੋਮੀ ਨਾਲ ਪ੍ਰੇਮ ਸਬੰਧ ਸਨ, ਇਸ ਬਾਰੇ ਸੋਨੀਆਂ ਦੇ ਘਰ ਪਤਾ ਲੱਗਣ ਤੇ ਸੋਨੀਆਂ ਨੇ ਜਗਰੂਪ ਸਿੰਘ ਉਰਫ ਰੋਮੀ ਨੂੰ ਆਪਣੇ ਘਰ ਲੈ ਕੇ ਜਾਣ ਲਈ ਜਿੱਦ ਕੀਤੀ ਤਾਂ ਉਹਨਾ ਦੋਹਾਂ ਦੀ ਆਪਸ ਵਿੱਚ ਬਹਿਸ ਹੋਈ ਤੇ ਝਗੜਾ ਵੱਧ ਗਿਆ ਤਾਂ ਰੋਮੀ ਨੇ ਸੋਨੀਆਂ ਦਾ ਚੂੰਨੀ ਨਾਲ ਗੱਲਾ ਘੁੱਟ ਕੇ ਕਤਲ ਕਰਕੇ ਸੋਨੀਆ ਦੀ ਲਾਸ਼ ਮਕਾਨ ਵਿੱਚ ਸੁੱਟ ਕੇ ਦੋੜ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply