Thursday, March 19, 2026

 ਹੋਮਗਾਰਡ ਦੇ ਜਵਾਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦੇਸ਼ ਦੀ ਸੇਵਾ ਨੂੰ ਸਮਰਪਿੱਤ -ਕੰਪਨੀ ਕਮਾਂਡਰ ਢਿਲੋਂ
ਸੂਬੇ ‘ਚ ਅਮਨ-ਸ਼ਾਂਤੀ ਲਈ ਹੋਮਗਾਰਡ ਜਵਾਨਾਂ ਦਾ ਅਹਿਮ ਰੋਲ – ਐੱਸ.ਪੀ ਪੁਆਰ

PPN1202201501 PPN1202201502

ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਬਟਾਲਾ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਹੋਮਗਾਰਡ ਜਵਾਨਾਂ ਤੇ ਸਿਵਲ ਡਿਫੈਂਸ ਵਲੰਟੀਅਰਾਂ ਦਾ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਮਾਗਮ ‘ਚ ਸਨਮਾਨ ਕੀਤਾ ਗਿਆ।ਜਵਾਨਾਂ ਦਾ ਸਨਮਾਨ ਕਰਨ ਲਈ ਸਿਵਲ ਡਿਫੈਂਸ ਦੇ ਬਟਾਲੀਅਨ ਕਮਾਂਡਰ ਸ੍ਰੀ ਗਗਨਪ੍ਰੀਤ ਸਿੰਘ ਢਿਲੋਂ, ਐੱਸ.ਪੀ. (ਡੀ) ਸ. ਅਮਰੀਕ ਸਿੰਘ ਪੁਆਰ, ਹੋਮਗਾਰਡ ਦੇ ਜ਼ਿਲ੍ਹਾ ਕਮਾਂਡਰ ਸ੍ਰੀ ਕਸ਼ਮੀਰ ਚੰਦ, ਸਾਬਕਾ ਜ਼ਿਲ੍ਹਾ ਕਮਾਂਡਰ ਸ. ਹਰਦੀਪ ਸਿੰਘ ਬਾਜਵਾ, ਕੰਪਨੀ ਕਮਾਂਡਰ ਸ੍ਰੀ ਸ਼ਿਵ ਕੁਮਾਰ ਤੇ ਕੰਪਨੀ ਕਮਾਂਡਰ ਸ. ਮਨਪ੍ਰੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦੇ ਜਵਾਨਾਂ ਦਾ ਸਨਮਾਨ ਕਰਨ ਮੌਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਦਿਆਂ ਬਟਾਲੀਅਨ ਕਮਾਂਡਰ ਸ੍ਰੀ ਗਗਨਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦਾ ਦੇਸ਼ ਦੀ ਸੇਵਾ ਵਿੱਚ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਹਰ ਔਖੀ ਘੜ੍ਹੀ ਵਿੱਚ ਪੰਜਾਬ ਹੋਮਗਾਰਡ ਦੇ ਜਾਵਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਅੱਗੇ ਹੋ ਕੇ ਕੰਮ ਕੀਤਾ ਹੈ, ਜਿਸ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਮਾਣ ਹੈ। ਸਿਵਲ ਡਿਫੈਂਸ ਬਾਰੇ ਉਨ੍ਹਾਂ ਕਿਹਾ ਕਿ ਬਟਾਲਾ ‘ਚ ਸਿਵਲ ਡਿਫੈਂਸ ਦਾ ਸੰਗਠਨ ਬਹੁਤ ਮਜਬੂਤ ਹੈ ਅਤੇ ਇਥੋਂ ਦੇ ਨੌਜਵਾਨ ਸਿਵਲ ਡਿਫੈਂਸ ਨਾਲ ਜੁੜ ਕੇ ਸਮਾਜ ਸੇਵਾ ‘ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਨਾਗਰਿਕ ਸਿਵਲ ਡਿਫੈਂਸ ਦਾ ਮੈਂਬਰ ਬਣ ਸਕਦਾ ਹੈ ਅਤੇ ਇਸ ਲਈ ਕੋਈ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਵਲ ਡਿਫੈਂਸ ਦੇ ਮੈਂਬਰ ਬਣਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਮੌਕੇ ਐੱਸ.ਪੀ. (ਡੀ) ਸ. ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਪੰਜਾਬ ਹੋਮਗਾਰਡ ਦਾ ਪੰਜਾਬ ਪੁਲਿਸ ਨੂੰ ਹਮੇਸ਼ਾਂ ਹੀ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ‘ਚ ਸ਼ਾਂਤੀ ਸਥਾਪਤ ਕਰਨ ‘ਚ ਹੋਮਗਾਰਡ ਜਵਾਨਾਂ ਦੇ ਰੋਲ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਦੇਸ਼ ਜਾਂ ਸੂਬੇ ‘ਤੇ ਭੀੜ ਪੈਂਦੀ ਹੈ ਤਾਂ ਹੋਮਗਾਰਡ ਦੇ ਜਵਾਨ ਮੋਹਰੀ ਹੋ ਕੇ ਦੇਸ ਦੀ ਸੇਵਾ ਕਰਦੇ ਹਨ।
ਇਸੇ ਦੌਰਾਨ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਕਮਾਂਡਰ ਸ੍ਰੀ ਕਸ਼ਮੀਰ ਚੰਦ ਨੇ ਕਿਹਾ ਕਿ 1 ਮਾਰਚ ਨੂੰ ਸਿਵਲ ਡਿਫੈਂਸ ਦੇ ਸਥਾਪਨਾ ਦਿਵਸ ‘ਤੇ ਬਟਾਲਾ ਸ਼ਹਿਰ ‘ਚ ਹੋਮਗਾਰਡ ਜਾਵਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਵੱਲੋਂ ਮਾਰਚ ਕੱਢਿਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਸਿਵਲ ਡਿਫੈਂਸ ਦੇ ਮੈਂਬਰ ਬਣਨ ਲਈ ਪ੍ਰੇਰਤ ਕੀਤਾ ਜਾ ਸਕੇ। ਅਖੀਰ ਵਿੱਚ ਗਣਤੰਤਰ ਦਿਵਸ ਦੇ ਸਮਾਗਮ ਵਧੀਆ ਪਰੇਡ ਕਰਨ ਲਈ ਪੰਜਾਬ ਹੋਮਗਾਰਡ ਤੇ ਸਮਾਜ ਸੇਵਾ ਲਈ ਸਿਵਲ ਡਿਫੈਂਸ ਦੇ ਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੋਸਟ ਵਾਰਡਨ ਹਰਬਖਸ਼ ਸਿੰਘ, ਗੁਰਮੁੱਖ ਸਿੰਘ, ਨਰੇਸ਼ ਕਪੂਰ, ਜੋਗਿੰਦਰ ਅੰਗੂਰਾਲਾ, ਕੁਲਵੰਤ ਸਿੰਘ, ਹਰਬੰਸ ਸਿੰਘ ਹੰਸਪਾਲ, ਨਿਹਚਲ ਸਿੰਘ, ਹਰਵਿੰਦਰ ਸਿੰਘ, ਧੀਰਜ ਵਰਮਾ, ਅਮਿਤ ਕੁਮਾਰ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਜਾਬ ਹੋਮਗਾਰਡ ਦੇ ਜਵਾਨ ਤੇ ਸਿਵਲ ਡਿਫੈਂਸ ਦੇ ਵਲੰਟੀਅਰ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply