ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਵਿਚ ਸਵਾਈਨ ਫਲੂ ਆਪਣੇ ਪੈਰ ਪਸਾਰੀ ਜਾ ਰਿਹਾ ਹੈ।ਇਸ ਸਬੰਧੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਦੇ ਲੱਛਣਾ ਤੇ ਕਾਰਨਾ ਬਾਰੇ ਦੱਸਿਆ ਗਿਆ। ਇਸ ਬੀਤੇ ਸਮੇ ਵਿਚ ਕਈ ਜਾਨਾ ਜਾ ਚੁੱਕਨੂੰੀਆਂ ਹਨ।ਇਸ ਸਬੰਧੀ ਪੰਜਾਬ ਵਿਚ ਵੀ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਨਰਿੰਦਰ ਸਿੰਘ ਬਿਸਟ ਨੇ ਬੱਚਿਆਂ ਦੀ ਜਾਣਕਾਰੀ ਵਾਸਤੇ ਦੱਸਿਆ ਕਿ ਇਸ ਰੋਗ ਨਾਲ ਪੀੜਤ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ।ਸਵਾਈਨ ਫਲੂ ਇਕ ਸਾਹ ਨਾਲ ਸਬੰਧਤ ਰੋਗ ਹੈ। ਸਰੀਰ ਵਿਚ ਇਹ ਇਨਫੈਕਸਨ ਨੱਕ, ਮੂੰਹ ਅਤੇ ਅੱਖਾਂ ਰਾਹੀ ਦਾਖਲ ਹੋ ਸਕਦਾ ਹੈ। ਸਾਨੂੰ ਆਪਣੇ ਹੱਥਾ ਦੀ ਸਫਾਈ ਚੰਗੀ ਤਰਾਂ ਸਾਬਣ ਨਾਲ ਕਰਨੀ ਚਾਹੀਦੀ ਹੈ।ਹੱਥਾ ਦੇ ਸਾਰੇ ਹਿਸਿਆ ਨੂੰ ਚੰਗੀ ਤਰਾਂ ਧੋਵੋ, ਜਿਸ ਵਿਚ ਹੱਥ ਦਾ ਪਿਛਲਾ ਹਿਸਾ ਵੀ ਸਾਮਿਲ ਹ੍ਵੈ ਖੰਘਣ ਜਾਂ ਛਿੱਕਣ ਵੇਲੇ ਆਪਣੇ ਨੱਕ ਅਤੇ ਮੂੰਹ ਤੇ ਸਾਫ ਰੁਮਾਲ ਜਾਂ ਟਿਸ਼ੂ ਪੇਪਰ ਰੱਖਣਾ ਚਾਹੀਦਾ ਹੈ।ਰੂਮਾਲ ਨਾ ਹੋਣ ਦੀ ਸੂਰਤ ਵਿਚ ਹੱਥ ਜਾਂ ਕੋਹਣੀ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਮੌਕੇ ਨੀਰੂ ਬਾਲਾ, ਹਰਜਿੰਦਰ ਕੌਰ ,ਰਜਿੰਦਰ ਕੌਰ, ਪ੍ਰੇਮਪਾਲ ਧਾਰੀਵਾਲ, ਸੁਖਦੇਵ ੰਿਸਘ, ਪਰਮਜੀਤ ਸਿੰਘ, ਅਜਮੇਰ ਸਿੰਘ, ਮਨਦੀਪ ਕੌਰ ਪੰਜਾਬੀ , ਗੁਰਦੀਸ ਕੌਰ, ਰਜਵੰਤ ਕੌਰ, ਹਰਪ੍ਰੀਤ ਸਿੰਘ, ਗੁਰਭੇਜ ਸਿੰਘ, ਸੰਪੂਰਨ ਸਿੰਘ, ਮਨਪ੍ਰੀਤ ਕੌਰ, ਨਰੇਸ ਕੁਮਾਰੀ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media