Sunday, June 15, 2025
Breaking News

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਸ: ਛੀਨਾ ਵੱਲੋਂ ‘ਐਨੀਮਲ ਮਿਊਜ਼ੀਅਮ’ ਦਾ ਉਦਘਾਟਨ

ਵੈਟਰਨਰੀ ਸਿੱਖਿਆ ਤੇ ਕਿਤਾਬ ਦਾ ਵੀ ਕੀਤਾ ਵਿਮੋਚਨ

PPN1202201513

ਅੰਮ੍ਰਿਤਸਰ, 12 ਫਰਵਰੀ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਵੱਖ-ਵੱਖ ਜਾਨਵਰਾਂ ਸਬੰਧੀ ਆਮ ਲੋਕਾਂ ਨੂੰ ਗਹਿਰਾਈ ਨਾਲ ਜਾਣੂ ਕਰਵਾਉਣ ਦੇ ਮਕਸਦ ਤਹਿਤ ਅੱਜ ‘ਐਨੀਮਲ ਮਿਊਜ਼ੀਅਮ’ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਇਹ ਕਾਲਜ ਅਤੇ ਹਸਪਤਾਲ ਸਰਹੱਦੀ ਤੇ ਪੇਂਡੂ ਖ਼ੇਤਰ ਦੇ ਕਿਸਾਨਾਂ, ਖਾਸਕਰ ਪਸ਼ੂ ਮਾਲਕਾਂ ਦੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਸ: ਛੀਨਾ ਨੇ ਕਾਲਜ ਵਿੱਚ ਸਥਾਪਿਤ ਕੀਤੇ ‘ਐਨੀਮਲ ਮਿਊਜ਼ੀਅਮ’ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਗਿਆਨ ਨੂੰ ਭਰਪੂਰ ਕਰਨ ਲਈ ਇਸ ਵਿੱਚ ਵੱਖ-ਵੱਖ ਮ੍ਰਿਤਕ ਜਾਨਵਰਾਂ ਦੇ ਪਿੰਜ਼ਰ, ਚਾਰਟ, ਮਾਡਲਜ਼, ਤਸਵੀਰਾਂ ਅਤੇ ਭਰੂਣ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਾਨਵਰਾਂ ਦੇ ਇਲਾਜ ਸਬੰਧੀ ਵਰਤੇ ਜਾਂਦੇ ਵੱਖ-ਵੱਖ ਕਿਸਮ ਦੇ ਔਜ਼ਾਰਾਂ ਨੂੰ ਵੀ ਇਸ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ ਤਾਂ ਕਿ ਲੋਕ ਇਸ ਸਬੰਧੀ ਜਾਣੂ ਹੋ ਸਕਣ। ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਬਾਰੇ ਵੀ ਇਸ ਮਿਊਜ਼ੀਅਮ ਵਿੱਚ ਖਾਸ ਜਾਣਕਾਰੀ ਮੁਹੱਈਆ ਕੀਤੀ ਗਈ ਹੈ ਅਤੇ ਪਸ਼ੂਆਂ ਦੇ ਚਾਰੇ ਨਾਲ ਸਬੰਧਿਤ ਵੀ ਗਿਆਨ ਬਾਰੇ ਜਾਣਕਾਰੀ ਵੀ ਹਾਸਲ ਕਰਵਾਈ ਗਈ ਹੈ। ਜਿੱਥੇ ਇਸ ਮਿਊਜ਼ੀਅਮ ਤੋਂ ਵਿਦਿਆਰਥੀ ਭਰਪੂਰ ਜਾਣਕਾਰੀ ਹਾਸਲ ਕਰਨਗੇ, ਉੱਥੇ ਕਿਸਾਨ ਅਤੇ ਪਸ਼ੂ ਪਾਲਕ ਵੀ ਇਸ ਸੁਵਿਧਾ ਦਾ ਲਾਭ ਉਠਾ ਸਕਣਗੇ।

ਇਸ ਮੌਕੇ ਸ: ਛੀਨਾ ਨੇ ਵੈਟਰਨਰੀ ਦੀ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਵਾਲੀ ਤਸਵੀਰਾਂ ਸਹਿਤ ਇਕ ਪੁਸਤਕ ‘ਏ ਗਲਿੰਪਸਸ ਆਫ਼ ਵੈਟਰਨਰੀ ਐਜ਼ੂਕੇਸ਼ਨ ਇਨ ਇੰਡੀਆ’ ਦਾ ਵਿਮੋਚਨ ਕਾਲਜ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਅਤੇ ਡਾ. ਜੇ. ਐੱਸ. ਭਾਟੀਆ ਨਾਲ ਮਿਲਕੇ ਕੀਤਾ, ਜੋ ਕਿ ਡਾ. ਜੇ. ਐੱਸ. ਭਾਟੀਆ ਵੈਟਰਨਰੀ ਕੋਆਰਡੀਨੇਟਰ ਦੁਆਰਾ ਲਿਖ਼ਤ ਹੈ ਅਤੇ ਉਨ੍ਹਾਂ ਨੂੰ ਇਸ ਵਿਸ਼ੇ ਵਿੱਚ 50 ਸਾਲਾਂ ਦਾ ਤਜ਼ਰਬਾ ਹਾਸਲ ਹੈ।  ਸ: ਛੀਨਾ ਨੇ ਪ੍ਰਿੰਸੀਪਲ ਡਾ. ਜੰਡ ਅਤੇ ਬਾਕੀ ਮਾਹਿਰ ਵਿਦਵਾਨਾਂ ਨੂੰ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਚਿੱਤ ਕਦਮ ਉਠਾਉਣ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਇਸ ਬਾਬਤ ਜਾਗਰੂਕ ਵੀ ਕੀਤਾ ਜਾਵੇ। ਇਸ ਮੌਕੇ ਡਾ. ਐੱਸ. ਐੱਸ. ਸਿੱਧੂ, ਡਾ. ਐੱਸ. ਕੇ. ਨਾਗਪਾਲ, ਡਾ. ਕੇ. ਸੀ. ਚੌਧਰੀ, ਡਾ. ਜਸਪਾਲ ਸਿੰਘ, ਡਾ. ਓ. ਪੀ. ਕਾਲੀਆ, ਡਾ. ਮਦਨ ਲਾਲ ਮਹਿਰਾ, ਡਾ. ਕੇ. ਐੱਸ. ਮਿਨਹਾਸ, ਡਾ. ਜੇ. ਐੱਸ. ਪੂਨੀਆ ਤੋਂ ਇਲਾਵਾ ਕਾਲਜ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply