Tuesday, June 17, 2025
Breaking News

 ਵੈਸਟ ਦਿੱਲੀ ਵਿਖੇ ਸੋਦਾ ਸਾਧ ਦੀ ਫਿਲਮ ਦਿੱਲੀ ਕਮੇਟੀ ਨੇ ਹਟਵਾਈ

ਸੋਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਤਿੰਨ ਥਇਏਟਰਾਂ ਸਾਹਮਣੇ ਕੀਤਾ ਪ੍ਰਦਰਸ਼ਨ

PPN1302201501
ਨਵੀਂ ਦਿੱਲੀ, 13 ਫਰਵਰੀ (ਅੰਮ੍ਰਿਤ ਲਾਲ ਮੰਨਣ) – ਡੇਰਾ ਸੱਚਾ ਸੋਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਐਮ.ਐਸ.ਜੀ ਫ਼ਿਲਮ ਦੇ ਦਿੱਲੀ ਵਿਖੇ ਰਿਲੀਜ਼ ਹੋਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤੇ ਗਏ।
ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਸੈਂਕੜੇ ਸਿੱਖ ਰਾਜਾ ਗਾਰਡਨ ਦੇ ਮੁਵੀ ਟਾਈਮ ਨੇੜੇ ਪ੍ਰਦਰਸ਼ਨ ਕਰਨ ਲਈ ਇਕਤਰ ਹੋਏ ਸਨ, ਪਰ ਪ੍ਰਸ਼ਾਸਨ ਵੱਲੋਂ ਮੁਵੀ ਟਾਈਮ ਤੋਂ ਫਿਲਮ ਹਟਣ ਦਾ ਹਵਾਲਾ ਦੇਕੇ ਪ੍ਰਦਰਸ਼ਨ ਨਾ ਕਰਨ ਦੀ ਬੇਨਤੀ ਕੀਤੀ ਗਈ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਜਥੇ ਨੇ ਸੁਭਾਸ਼ ਨਗਰ ਪੈਸਿਫਿਕ ਮੋਲ ਦੇ ਪੀ.ਵੀ.ਆਰ. ਥਇਏਟਰ ਅਤੇ ਵਿਕਾਸਪੁਰੀ ਪੀ.ਵੀ.ਆਰ. ਵਿਖੇ ਰੋਸ਼ ਪ੍ਰਦਰਸ਼ਨ ਕਰਕੇ ਫਿਲਮ ਨੂੰ ਬੰਦ ਕਰਵਾ ਦਿੱਤਾ। ਵੈਸਟ ਦਿੱਲੀ ਦੇ ਡੀ.ਸੀ.ਪੀ. ਪੁਸ਼ਪਿੰਦਰ ਕੁਮਾਰ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਹੋਏ ਵੈਸਟ ਦਿੱਲੀ ਦੇ ਸਾਰੇ ਥਇਏਟਰਾਂ ਚੋਂ ਫਿਲਮ ਅੱਜ ਹਟਾਉਣ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਮੋਲ ‘ਚ ਦਿੱਤਾ ਜਾ ਰਿਹਾ ਧਰਣਾ ਚੁੱਕ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ  ਹੱਥ ਵਿੱਚ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਮਿਲਣ ਦੇ ਖਿਲਾਫ ਨਾਰੇ ਲਿੱਖੀ ਹੋਈਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਵਿਚ ਮੁੱਖ ਨਾਰੇ ਸਨ “ਕਿਸੇ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੈਸੇਂਜਰ ਆਫ ਗੋਡ ਕਿਵੇਂ ਹੋ ਸਕਦਾ ਹੈ“?, ਕਾਤਿਲ ਅਤੇ ਬਲਾਤਕਾਰੀ ਕਿ ਭਗਵਾਨ ਦਾ ਸੰਦੇਸ਼ਵਾਹਕ ਹੋ ਸਕਦਾ ਹੈ ?
ਮਨਜੀਤ ਸਿੰਘ ਜੀ.ਕੇ. ਨੇ  ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਟ੍ਰਿਬਿਯੂਨਲ ਵੱਲੋਂ ਦੇਣ ਦੀ ਨਿਖੇਦੀ ਕਰਦੇ ਹੋਏ ਰਾਮ ਰਹੀਮ ਦੀ ਫ਼ਿਲਮ ਕਰਕੇ ਦੇਸ਼ ਵਿੱਚ ਭਾਈਚਾਰਕ ਸਾਂਝ ਵਿਚ ਦਰਾਰ ਹੋਰ ਵੱਧਣ ਦਾ ਵੀ ਖਦਸਾ ਜਤਾਇਆ। ਰਾਮ ਰਹੀਮ ਦੇ ਚਾਲ, ਚਰਿਤz ਅਤੇ ਚੇਹਰੇ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਅਖੌਤੀ ਸਾਧ ਆਪਣੇ ਜ਼ੁਰਮਾ ਤੇ ਪਰਦਾ ਪਾਉਣ ਲਈ ਅਦਾਲਤਾਂ ਨੂੰ ਗੁਮਰਾਹ ਕਰਨ ਲਈ ਘਟੀਆ ਹੱਥਕੰਡੇ ਅਪਨਾਉਂਦਾ ਹੈ। ਰਾਮ ਰਹੀਮ ਤੇ ਕਤਲ, ਬਲਾਤਕਾਰ ਅਤੇ ਆਪਣੇ ਸਾਧੂਆਂ ਨੂੰ ਨਿਪੁੰਸਕ ਬਨਾਉਣ ਦੇ ਲਗੇ  ਦੋਸ਼ਾਂ ਤੋਂ ਧਿਆਨ ਭਟਕਾਉਣ ਲਈ ਆਡੰਬਰ ਅਤੇ ਪਾਖੰਡਵਾਦ ਨੂੰ ਵਧਾਉਣ ਵਾਲੀ ਉਕਤ ਫ਼ਿਲਮ ਬਨਾਉਣ ਦਾ ਵੀ ਜੀ.ਕੇ. ਨੇ ਦੋਸ਼ ਲਾਇਆ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਖਤ ਲਫਜ਼ਾ ‘ਚ ਸਿਨੇਮਾ ਮਾਲਿਕਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਖੇ ਇਸ ਅਖੌਤੀ ਸਾਧ ਦੀ ਫਿਲਮ ਦੇ ਪ੍ਰਦਰਸ਼ਨ ਦੌਰਾਨ ਕੋਈ ਅਨਸੁਖਾਵੀ ਘਟਨਾ ਘਟਨ ਤੇ ਸਿਨੇਮਾ ਮਾਲਿਕ ਅਤੇ ਪ੍ਰਸ਼ਾਸਨ ਜ਼ਿਮੇਵਾਰ ਹੋਵੇਗਾ। ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਪਾਖੰਡੀ ਦੀ ਫਿਲਮ ਦਿੱਲੀ ਵਿਚ ਕਿਤੇ ਵੀ ਅਸੀ ਨਹੀਂ ਚਲਣ ਦਿਆਂਗੇ। ਲੋੜ ਪੈਣ ਤੇ ਸਿਰਸਾ ਵੱਲੋਂ ਲੜੀਵਾਰ ਮੁਜ਼ਾਹਿਰੇ ਜ਼ਾਰੀ ਰੱਖਣ ਦੀ ਵੀ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਲਏ ਗਏ ਫੈਸਲੇ ਦੀ ਵੀ ਸਿਰਸਾ ਨੇ ਸ਼ਲਾਘਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ ਨੇ ਦਾਅਵਾ ਕੀਤਾ ਕਿ ਨਾ ਤੇ ਇਹ ਪਾਖੰਡੀ ਰਾਮ ਹੈ ਤੇ ਨਾ ਹੀ ਰਹੀਮ ਹੈ ਇਹ ਸਮਾਜ ਦਾ ਸਭ ਤੋਂ ਵੱਡਾ ਸ਼ਰਾਰਤੀ ਅੰਸਰ ਹੈ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ, ਰਵੈਲ ਸਿੰਘ, ਚਮਨ ਸਿੰਘ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ, ਮਨਮਿੰਦਰ ਸਿੰਘ ਆਯੂਰ, ਅਕਾਲੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ, ਵਿਕ੍ਰਮ ਸਿੰਘ, ਰਾਜਾ ਹਰਪ੍ਰੀਤ ਸਿੰਘ ਆਦਿਕ ਮੁੱਖ ਤੌਰ ਤੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply