ਰਈਆ, 13 ਫਰਵਰੀ (ਬਲਵਿੰਦਰ ਸਿੰਘ ਸੰਧੂ) – ਅੱਜ ਆਮ ਆਦਮੀ ਪਾਰਟੀ ਵੱਲੋਂ ਕਨਵੀਨਰ ਅਤੇ ਨੈਸ਼ਨਲ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿੱਚ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਦਿੱਲੀ ਅਸੈਂਬਲੀ ਇਲੈਕਸ਼ਨ ਵਿੱਚ ਪੰਜਾਬ ਦੀ ਟੀਮ ਸ਼ਾਮਿਲ ਰਹੀ ਹੈ ਇਸੇ ਦਰਮਿਆਨ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਵਿੱਚ ਨਗਰ ਨਿਗਮ, ਮਿਊਂਸੀਪਲ ਕਮੇਟੀ ਅਤੇ ਨਗਰ ਪੰਚਾਇਤਾ ਦੀਆਂ ਇਲੈਕਸ਼ਨਾਂ ਡਿਕਲੇਅਰ ਕਰ ਦਿੱਤੀਆਂ ਗਈਆਂ ਹਨ।ਜਿਸ ਦੀ ਨੋਮੀਨੇਸ਼ਨ 13-12-2015 ਤੱਕ ਸੀ। ਇਸ ਕਰਕੇ ਇਹਨਾਂ ਪੰਚਾਇਤਾ ਦੀ ਰਣਨੀਤੀ ਤਿਆਰ ਕਰਨ ਅਤੇ ਚੋਣ ਉਮੀਦਵਾਰ ਤਿਆਰ ਕਰਨ ਦਾ ਸਮਾਂ ਬਹੁਤ ਘੱਟ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਹ ਚੋਣਾ ਨਹੀਂ ਲੜੀਆਂ ਜਾਣਗੀਆਂ।ਇਸ ਮੌਕੇ ਗੁਪਤੇਸ਼ਵਰ ਬਾਊ, ਬਲਜੀਤ ਸਿੰਘ ਭੱਟੀ, ਕਪਤਾਨ ਸਿੰਘ, ਪੂਰਨ ਸਿੰਘ ਮਸੀਹ, ਬਲਦੇਵ ਸਿੰਘ ਪੰਨੂ, ਸੁਰਜੀਤ ਸਿੰਘ ਉਮਰਾਨੰਗਲ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਰਈਆ ਖੁਰਦ, ਬਲਰਾਜ ਸਿੰਘ ਰਈਆ ਖੁਰਦ, ਜੱਸਾ ਸਿੰਘ ਜੌਹਰੀ, ਸੰਦੀਪ ਸਿੰਘ, ਸਰਵਣ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਕਰਤਾਰ ਸਿੰਘ, ਅਸ਼ੋਕ ਮਸੀਹ, ਪ੍ਰੇਮ ਮਸੀਹ, ਕੇਵਲ ਮਸੀਹ, ਗੁਰਸ਼ਰਨ ਮਸੀਹ, ਗੋਪਾਲ ਸਿੰਘ, ਰਣਧੀਰ ਸਿੰਘ ਰਾਣਾ, ਸ਼ਮਸ਼ੇਰ ਸਿੰਘ, ਨਾਨਕ ਸਿੰਘ, ਪਰਵਿੰਦਰ ਕੋਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …