
ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਐਸ.ਐਸ.ਪੀ ਇੰਦਰਬੀਰ ਸਿੰਘ ਦੀ ਸਖ਼ਤ ਹਦਾਇਤਾ ਦੇ ਚੱਲਦਿਆਂ ਅੱਜ ਪੁਲਸ ਵਲੋਂ ਨਾਕਾਬੰਦੀ ਦੌਰਾਨ ਜਬਰਦਸਤ ਚੈਕਿੰਗ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਚੋਕੀ ਬੱਸ ਸਟੈਂਡ ਦੇ ਇੰਨਚਾਰਜ ਏ.ਐਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਨਾਕੇ ਦੌਰਾਨ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਗਈ ਅਤੇ ਜਿੰਨਾਂ ਵਾਹਨਾਂ ਦੇ ਕਾਗਜ ਅਧੂਰੇ ਪਾਏ ਗਏ ਉਨਾਂ ਦੇ ਚਲਾਨ ਕੱਟੇ ਗਏ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੋਡ ਤੇ ਚੰਲਦੇ ਸਮੇਂ ਆਪਣੇ ਵਾਹਨਾਂ ਦਾ ਕਾਗਜ ਪੂਰੇ ਰੱਖੋ। ਇਸ ਮੌਕੇ ਹੋਲਦਾਰ ਸੁਖਵਿੰਦਰ ਸਿੰਘ, ਹੋਲਦਾਰ ਬਲਦੇਵ ਰਾਜ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media