ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਸ. ਗਰਚਰਨ ਸਿੰਘ ਕਰਵਾਲੀਆ ਨੇ ਖੇਤੀ ਬਾੜੀ ਦਾ ਕੰਮ ਕਰਦਿਆਂ ਅਪੰਗ ਵਿਅਕਤੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਦਾ ਚੈਕ ਸੌਪਿਆ।ਇਸ ਮੌਕੇ ਚੇਅਰਮੈਨ ਕਰਵਾਲੀਆ ਨੇ ਪਿੰਡ ਲੀਲ ਖੁਰਦ ਦੇ ਤਰਲੋਕ ਸਿੰਘ ਪੁੱਤਰ ਬਾਵਾ ਸਿੰਘ ਜਿਸ ਦੀ ਖੇਤਾ ਵਿਚ ਕੰਮ ਕਰਦਿਆਂ ਸੱਜੀ ਲੱਤ ਕੱਟੇ ਜਾਣ ਦੇ ਇਵਜ਼ ‘ਤੇ ਪੰਜਾਬ ਮੰਡੀ ਬੋਰਡ ਵਲੋਂ ਜਾਰੀ 40 ਹਜਾਰ ਰੂਪੈ ਦੀ ਰਾਸ਼ੀ ਦਾ ਚੈਕ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਦੁੱਖ ਸੁੱਖ ਵਿਚ ਭਾਈਵਾਲ ਹੈ। ਇਸ ਮੌਕੇ ਉਨਾਂ ਦੇ ਨਾਲ ਸਕੱਤਰ ਬਿਕਰਜੀਤ ਸਿੰਘ, ਲੇਖਾਕਾਰ ਹਰਬਿੰਦਰ ਸਿੰਘ, ਚਮਨ ਲਾਲ ਮੰਡੀ ਸੁਪਰਵਾਇਜਰ, ਰਵੀ ਸ਼ਰਮਾ, ਬਲਵੇਸ਼ਵਰ ਸ਼ਰਮਾ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …