ਸਿਹਤ ਵਿਭਾਗ ਨੇ ਜਾਗਰੂਕਤਾ ਲਿਟਰੇਚਰ ਜਾਰੀ ਕੀਤਾ ਅਤੇ ਪੈਂਫਲੇਟ ਵੰਡੇ

ਹੁਸ਼ਿਆਰਪੁਰ, 13 ਫਰਵਰੀ (ਸਤਵਿੰਦਰ ਸਿੰਘ) – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਨਿਰਵਾਣ ਦਿਵਸ ਨੂੰ ਸਮਰਪਿਤ 30 ਜਨਵਰੀ ਤੋਂ 13 ਫਰਵਰੀ ਤੱਕ ਮਨਾਏ ਗਏ ਰਾਸ਼ਟਰੀ ਕੁਸ਼ਟ ਰੋਗ ਕੰਟਰੋਲ ਪ੍ਰਤੀ ਜਾਗਰੂਕਤਾ ਪੰਦਰਵਾੜੇ ਦਾ ਸਮਾਪਨ ਅੱਜ ਸਰਦਾਰ ਬਹਾਦਰ ਅਮੀਨ ਚੰਦ ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਕਲਾਂ ਵਿਖੇ ਸਕੂਲੀ ਵਿਦਿਆਰਥੀਆਂ ਦੀ ਰੈਲੀ ਨਾਲ ਕੀਤਾ ਗਿਆ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਸ ਮੀਡੀਆ ਵਿੰਗ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਕੱਢੀ ਗਈ ਇਸ ਜਾਗਰੂਕਤਾ ਰੈਲੀ ਨੂੰ ਜਿਲ੍ਹਾ ਲੈਪਰੋਸੀ ਅਫਸਰ ਡਾ.ਸ਼ਾਮ ਸੁੰਦਰ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਮ ਮੂਰਤੀ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਸਕੂਲੀ ਸਭਾ ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜਾਗਰੂਕਤਾ ਲਿਟਰੇਚਰ ਵੀ ਜਾਰੀ ਕੀਤਾ ਗਿਆ ਅਤੇ ਪੈਂਫਲੇਟ ਵੰਡੇ ਗਏ।
ਰੈਲੀ ਦੇ ਆਰੰਭ ਹੋਣ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਜਾਣਕਾਰੀ ਦਿੰਦੇ ਜਿਲ੍ਹਾ ਲੈਪਰੋਸੀ ਅਫਸਰ ਡਾ. ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਨਾਲ ਹੁੰਦਾ ਹੈ ਅਤੇ ਡਰੋਪਲੈਟ ਇਨੰਫੈਕਸ਼ਨ ਦੁਆਰਾ ਖੰਘਣ ਜਾ ਛਿੱਕਣ ਨਾਲ ਇੱਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਪਰ ਕੁਸ਼ਟ ਰੋਗ ਕੁਸ਼ਟ ਰੋਗੀ ਨਾਲ ਹੱਥ ਮਿਲਾਉਣ ਨਾਲ ਨਹੀਂ ਹੁੰਦਾ। ਕੁਸ਼ਟ ਰੋਗ ਦੇ ਚਿੰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਚਮੜੀ ਉਪੱਰ ਹਲਕੇ ਤਾਂਬੇ ਰੰਗ ਦਾ ਉਹ ਦਾਗ ਜਿਸ ਵਿੱਚ ਸੁੰਨਾਪਨ ਮਹਿਸੂਸ ਹੁੰਦਾ ਹੋਵੇ ਕੁਸ਼ਟ ਰੋਗ ਦਾ ਸੰਕੇਤ ਹੋ ਸਕਦਾ ਹੈ। ਸੁੰਨਾਪਨ ਚਮੜੀ ਦੀਆਂ ਅੰਦਰੂਨੀ ਨਸਾਂ ਤੇ ਪ੍ਰਭਾਵ ਪਾਉਾਂਦਾ ਜਿਸਦੇ ਸਿੱਟੇ ਵੱਜੋਂ ਹੱਥ ਅਤੇ ਪੈਰ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰਨਾ ਕਰ ਦਿੰਦੇ ਹਨ। ਪਰ ਕੁਸ਼ਟ ਰੋਗ ਦਾ ਸ਼ੱਕ ਹੋਣ ਤੇ ਤੁੰਰਤ ਡਾਕਟਰੀ ਜਾਂਚ ਅਤੇ ਇਲਾਜ ਕਰਵਾਉਣ ਨਾਲ ਕੁਸ਼ਟ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਲਾਇਲਾਜ ਨਹੀਂ ਹੈ ਅਤੇ ਡਾਕਰਟੀ ਸਲਾਹ ਅਨੁਸਾਰ ਐਮ.ਡੀ.ਟੀ. ਦਵਾਈ ਦੇ ਸੇਵਨ ਨਾਲ ਵਿਅਕਤੀ ਪੂਰੀ ਤਰ੍ਹਾ ਕੁਸ਼ਟ ਰੋਗ ਤੋ ਮੁਕਤ ਹੋ ਜਾਂਦਾ ਹੈ।
ਇਸ ਮੌਕੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਕੁਸ਼ਟ ਰੋਗੀ ਪ੍ਰਤੀ ਮਨੁੱਖੀ ਨਜਰਿਆ ਬਦਲਿਆ ਜਾਣ ਚਾਹੀਦਾ ਹੈ ਅਤੇ ਕੁਸ਼ਟ ਰੋਗ ਦੇ ਸ਼ੱਕੀ ਮਰੀਜ ਤੋਂ ਘ੍ਰਿਣਾ ਨਹੀਂ ਕਰਨੀ ਚਾਹੀਦੀ ਤੇ ਤੁਰੰਤ ਉਸਨੂੰ ਡਾਕਟਰੀ ਜਾਂਚ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਕੁਸ਼ਟ ਰੋਗ ਕੰਟਰੋਲ ਪ੍ਰੋਗਰਾਮ ਤਹਿਤ ਮਨਾਏ ਗਏ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਕੁਸ਼ਟ ਰੋਗ ਕੰਟਰੋਲ ਪ੍ਰਤੀ ਆਮ ਲੋਕਾਂ ਦੀ ਜਾਗਰੂਕਤਾ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਸਿਰਜੇ ਗਏ ਕੁਸ਼ਟ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਜਿਲ੍ਹੇ ਅੰਦਰ ਕੁਸ਼ਟ ਰੋਗ ਕੰਟਰੋਲ ਪ੍ਰਤੀ ਵੱਖ-ਵੱਖ ਬਲਾਕਾਂ ਵਿੱਚ ਉਪਰਾਲੇ ਕੀਤੇ ਗਏ ਤਾਂ ਜੋ ਕੁਸ਼ਟ ਰੋਗ ਉਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ। ਇਸ ਮੌਕੇ ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਵਾਈਨ ਫਲੂ ਦੇ ਲੱਛਣਾਂ ਅਤੇ ਇਸਤੋਂ ਬਚਾਅ ਹਿੱਤ ਵਰਤੇ ਜਾਣ ਵਾਲੇ ਰੱਖਿਆਤਮਕ ਉਪਾਅ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਜਿਲ੍ਹਾ ਬੀ.ਸੀ.ਸੀ.ਫਸੀਲੀਟੇਟਰਰ ਕੁਮਾਰੀ ਰੀਨਾ ਸੰਧੂ ਵੱਲੋਂ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਕੂਲੀ ਵਿਦਿਆਰਥੀਆਂ ਵੱਲੋਂ ਕੱਢੀ ਗਈ ਇਹ ਰੈਲੀ ਸਕੂਲ ਤੋਂ ਆਰੰਭ ਹੋ ਕੇ ਪਿੰਡ ਅਲਾਹਾਬਾਦ ਅਤੇ ਬਜਵਾੜਾ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮੁੜ ਸਕੂਲ ਵਿਖੇ ਆ ਕੇ ਸਮਾਪਤ ਹੋਈ। ਰੈਲੀ ਤੋਂ ੳਪੰਰਤ ਸਕੂਲੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀਆਂ ਵੱਲੋਂ ਰਿਫਰੈਸ਼ਮੈਂਟ ਦੇ ਤੌਰ ਤੇ ਫਲ ਵੀ ਵੰਡੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਮ ਮੂਰਤੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਮਹੱਤਵਪੂਰਣ ਜਾਣਕਾਰੀ ਨੂੰ ਜਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਜਾਗਰੂਕਤਾ ਵਰਕਸ਼ਾਪ ਲਈ ਉਨ੍ਹਾਂ ਸਿਹਤ ਵਿਭਾਗ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਜਵਾੜਾ ਕਲਾਂ ਸਬ ਸੈਂਟਰ ਤੋਂ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸ਼੍ਰੀਮਤੀ ਰੇਖਾ ਮਿਨਹਾਸ, ਨੀਲਮ ਕੁਮਾਰੀ, ਪਟਿਆਲੋ ਰੰਧਾਵਾ, ਸਕੂਲ ਦੇ ਸਟਾਫ ਮੈਂਬਰ ਬਿਰਜੇਸ਼ ਪਾਲ ਸਿੰਘ ਅਤੇ ਐਨ.ਐਸ.ਐਸ. ਵਿੰਗ ਦੇ ਇੰਚਾਰਜ ਕੁੰਦਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਹਾਜਿਰ ਸੀ।
Punjab Post Daily Online Newspaper & Print Media