Saturday, April 4, 2026

ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ 6 ਸਾਥੀ ਮੰਤਰੀਆਂ ਸਮੇਤ ਸਹੁੰ ਚੁੱਕੀ

ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਤੇ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਲਿਆ ਅਹਿਦ

PPN1402201519

ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ) – ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ 67 ਸੀਟਾਂ ਜਿੱਤ ਕੇ ਬੇਮਿਸਾਲ ਕਾਰਗੁਜ਼ਾਰੀ ਦਿਖਾਉਂਦਿਆਂ ਇਕ ਨਵਾਂ ਇਤਿਹਾਸ ਸਿਰਜਣ ਉਪਰੰਤ ਅੱਜ ਆਪਣੀ ਸਰਕਾਰ ਬਣਾ ਲਈ ਗਈ।ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਲੱਖਾਂ ਦਿੱਲੀ ਵਾਸੀਆਂ ਨੇ ਸ਼ਮੂਲੀਅਤ ਕੀਤੀ।ਇਥੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਉਨਾਂ ਦੇ 6 ਸਾਥੀ ਮੰਤਰੀਆਂ ਨੂੰ ਦਿੱਲੀ ਦੇ ਰਾਜਪਾਲ ਨਜੀਬ ਜੰਗ ਨੇ ਅਹੁੱਦੇ ਅਤੇ ਸਰਕਾਰੀ ਭੇਦ ਰੱਖਣ ਦੀ ਸਹੁੰ ਚੁਕਾਈ।ਸ੍ਰੀ ਕੇਜਰੀਵਾਲ ਦੇ ਨਾਲ ਸਹੁੰ ਚੁੱਕਣ ਵਾਲੇ 6 ਮੰਤਰੀ ਮਨੀਸ਼ ਸਿਸੌਦਅਿਾ, ਸਤੇਂਦਰ ਜੈਨ, ਸੰਦੀਪ ਕੁਮਾਰ, ਆਸਿਮ ਅਹਿਮਦ, ਜਿਤੇਂਦਰ ਤੋਮਰ ਅਤੇ ਗੋਪਾਲ ਰਾਏ ਹਨ।ਸ੍ਰੀ ਕੇਜਰੀਵਾਲ ਨੇ ਇਸ ਵਾਰ ਆਪ ਕੋਈ ਵੀ ਮੰਤਰਾਲਾ ਆਪਣੇ ਪਾਸ ਨਹੀਂ ਰੱਖਿਆ ਅਤੇ ਸਰਕਾਰ ਦੇ ਸਾਰੇ ਮੰਤਰਾਲੇ ਉਨਾਂ ਨੇ ਮੰਤਰੀਆਂ ਵਿੱਚ ਵੰਡ ਦਿੱਤੇ ਹਨ।
ਸਹੁੰ ਚੁੱਕਣ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਇਹ ਵੀ ਅਹਿਦ ਕੀਤਾ ਕਿ ਉਹ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਗੇ, ਵੀ.ਆਈ.ਪੀ ਕਲਚਰ ਖਤਮ ਕਰਨ ਅਤੇ ਦਿੱਲੀ ਨੂੰ ਪੂਰਨ ਰਾਜ ਬਨਾੁੳਣ ਦੇ ਯਤਨ ਕਰਨਗੇ।
ਜਿਕਰਯੋਗ ਹੈ ਕਿ ਕੇਜਰੀਵਾਲ ਨੇ ਅੱਜ ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜੋ ਪਹਿਲੀ ਵਾਰ ਕੇਵਲ 49 ਦਿਨ ਸਰਕਾਰ ਚਲਾਉਣ ਉਪਰੰਤ ਜਨ ਲੋਕਪਾਲ ਬਿੱਲ ਦੇ ਮੁੱਦੇ ‘ਤੇ ਅਸਤੀਫਾ ਦੇ ਗਏ ਸਨ।ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿੱਚ 4 ਸਿੱਖ ਅਤੇ 6 ਔਰਤਾਂ ਸ਼ਾਮਲ ਹਨ, ਪ੍ਰੰਤੂ ਪਿੱਛਲੀ ਕੈਬਨਿਟ ਦੇ  ਮੁਕਾਬਲੇ ਉਨਾਂ ਵਲੋਂ ਇਸ ਵਾਰ ਨਾ ਤਾਂ ਕਿਸੇ ਸਿੱਖ ਅਤੇ ਨਾ ਕਿਸੇ ਔਰਤ ਨੂੰ ਮੰਤਰੀ ਬਣਾਇਆ ਗਿਆ ਹੈ, ਜਿਸ ਕਰਕੇ ਇਹਨਾਂ ਹਲਕਿਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply