
ਅੰਮ੍ਰਿਤਸਰ, 15 ਫਰਵਰੀ (ਬਿਊਰੋ)- ਵਿਸ਼ਵ ਕੱਪ ਕ੍ਰਿਕਟ ਦੇ ਪਹਿਲੇ ਬੀ ਗਰੁੱਪ ਮੈਚ ਵਿੱਚ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।ਅੱਜ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਖੇਡੇ ਗਏ ਕ੍ਰਿਕਟ ਮੈਚ ਵਿੱਚ ਭਾਰਤ ਨੇ 7 ਵਿਕਟਾਂ ਪਿੱਛੇ 300 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਵੱਡੀ ਚੁਣੌਤੀ ਦਿੱਤੀ।ਲੇਕਿਨ ਪਾਕਿਸਤਾਨ ਦੀ ਟੀਮ 10 ਵਿਕਟਾਂ ‘ਤੇ ਕੇਵਲ 224 ਦੌੜਾਂ ਹੀ ਬਣਾ ਸਕੀ।ਭਾਰਤੀ ਖਿਡਾਰੀ ਵਿਰਾਟ ਕੋਹਲੀ ਨੇ 107 ਅਤੇ ਧਵਨ ਨੇ 73 ਦੌੜਾਂ ਬਣਾਈਆਂ ।ਅੱਜ ਦੇ ਇਸ ਮੈਚ ਵਿੱਚ ਵਿਰਾਟ ਕੋਹਲੀ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।ਮਿਲ ਰਹੀਆਂ ਖਬਰਾਂ ਮੁਤਾਬਿਕ ਭਾਰਤੀ ਟੀਮ ਦੀ ਇਸ ਜਿੱਤ ‘ਤੇ ਜਿਥੇ ਕ੍ਰਿਕਟ ਪ੍ਰੇਮੀਆਂ ਵਲੋਂ ਭਾਰਤ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ, ਉਥੇ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀ ਇਸ ਹਾਰ ਤੋਂ ਬਾਅਦ ਸੜਕਾਂ ‘ਤੇ ਨਿਕਲ ਆਏ ਅਤੇ ਆਪਣਾ ਗੁੱਸਾ ਤੇ ਵਿਰੋਧ ਜਤਾਉਂਦਿਆਂ ਕਈਆਂ ਨੇ ਆਪਣੇ ਟੀ.ਵੀ ਸੈਟ ਸੜਕਾਂ ‘ਤੇ ਸੁੱਟ ਕੇ ਚਕਨਾਚੂਰ ਕਰ ਦਿੱਤੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media