ਗੁਰਦੀਪ ਸਿੰਘ ਨਠਵਾਲ ਦਾ 2100 ਰਪਏ, ਪਗੜੀ ਤੇ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨ

ਬਟਾਲਾ, 15 ਫਰਵਰੀ (ਨਰਿੰਦਰ ਬਰਨਾਲ) – ਪੰਜਾਬੀ ਸੱਥ ਲਾਬੜਾ ਜਲੰਧਰ ਦੀ ਇਕਾਈ , ਰਿਆੜਕੀ ਸੱਥ ਹਰਪੁੁਰਾ ਧੰਦੋਈ(ਗੁਰਦਾਸਪੁਰ) ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਰਦਾਰ ਸੋਭਾ ਸਿੰਘ, ਬਲਵੰਤ ਸਿਘ, ਦਰਦੀ ਅਤੇ ਸਤਵੰਤ ਸਿੰਘ ਸਨੇਹੀ ਦਾੀ ਨਿੱਘੀ ਯਾਦ ਵਿਚ ਸਾਲ 2015 ਦਾ ਬਾਰਵਾਂ ਸਨਮਾਨ ਸਮਾਰੋਹ ਬੀਤੇ ਦਿਨ ਆਯੋਜਿਤ ਕੀਤਾ ਗਿਆ।ਸਮਾਗਮ ਦੀ ਸੁਰੂਆਤ ਇਕ ਧਾਰਮਿਕ ਸਬਦ ਨਾਲ ਕੀਤੀ ਗਈ।ਇਸ ਉਪਰੰਤ ਵਿਦੇਸ਼ ਵਿਚੋ ਪਹੁੰਚੇ ਮੋਤਾ ਸਿੰਘ ਸਰਾਏ ਨੇ ਆਪਣੇ ਵਿਚਾਰਾਂ ਵਿਚ ਭਾਸ਼ਾਵਾਂ ਦੇ ਆਪਸੀ ਤਾਲਮੇਲ ਤੇ ਆਪਸੀ ਬੋਲੀ ਦੀ ਸਮੱਸਿਆ ਬਾਰੇ ਵਿਚਾਰ ਰੱਖੇ।ਸੱਥ ਵਿੱਚ ਹਾਜ਼ਰ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਵਾਸਤੇ ਇੱੰਕਜੁਟ ਹੋ ਕੇ ਕੰਮ ਕਰਨ ਦਾ ਪ੍ਰਣ ਕੀਤਾ ਗਿਆ। ਸਮਾਜ ਸੇਵਾ ਤੇ ਸਿਮਰਨ ਤੇ ਸਾਦਗੀ ਦੀ ਮੂਰਤ ਸ੍ਰੀ ਕੁਲਦੀਪ ਸਰਮਾ ਨੂੰ ਸਮਾਜ ਵਿਚ ਨੇਕ ਦਿਲੀ ਨਾਲ ਕਾਰਜ ਕਰਨ ਬਦਲੇ ਸਨਮਾਨਿਤ ਕੀਤਾ ਗਿਆ, ਇਸ ਤਰਾਂ ਸਿਰੜੀ ਨੌਜਵਾਨ ਤੇ ਅਗਾਂਹ ਵਧੂ ਸੋਚ ਨੂੰ ਸਮਰਪਿਤ ਸz. ਗੁਰਦੀਪ ਸਿੰਘ ਨਠਵਾਲ ਨੂੰ ਵੀ ਰਿਆੜਕੀ ਸੱਥ ਵੱਲੋ 2100 ਰੂਪਏ, ਪਗੜੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰ ਪਾਲ ਸਿੰੰਘ ਚਾਹਲ ਨੇ ਕੀਤੀ।ਸਕੂਲ ਵਿਦਿਆਰਥੀਆਂ ਵੱਲੋ ਭੰਡਾਂ ਦੀਆਂ ਨਕਲਾਂ ਪੇਸ ਕਰਕੇ ਪੁਰਾਣੇ ਸੱਭਿਆਚਾਰ ਦੀ ਯਾਦ ਤਾਜ਼ਾ ਕੀਤੀ।ਮੁੱਖ ਮਹਿਮਾਨ ਬਲਜਿੰਦਰ ਸਿੰਘ ਨਾਰਵੇ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਪਹੁੰਚੇ ਤੇ ਸਮਾਗਮ ਦੀ ਸ਼ਾਨ ਨੂੰ ਚਾਰ ਚੰਨ ਲਾਏ।
ਇਸ ਮੌਕੇ ਗਿਆਨੀ ਸੰਤੋਖ ਸਿੰਘ ਆਟਰਲੀਆ, ਸੂਬਾ ਸਿੰੰਘ ਖਹਿਰਾ, ਡਾ. ਨਿਸਾਨ ਸਿੰਘ, ਮੋਤਾ ਸਿੰਘ ਸਰਾਏ, ਧਰਪਰੀਤ ਸਿੰਘ ਬਾਜਵਾ, ਤਰਲੋਕ ਸਿੰਘ ਭੰਗੜਾ ਕੋਚ ਨਾਥ ਪੁਰ, ਪ੍ਰਿੰਸੀਪਲ ਗੁਰਭੇਜ ਸਿੰਘ, ਪ੍ਰਿੰ ਅਨਿਲ ਸ਼ਰਮਾ, ਰੰਜੀਵ ਅਰੋੜਾ, ਗਗਨਦੀਪ ਸਿੰਘ , ਜੋਗਾ ਸਿੰਘ, ਰਣਯੋਧ ੰਿਸੰਘ, ਹਰਦੇਵ ਸਿੰਘ ਬਲ, ਪ੍ਰਲੋਕ ਸਿੰਘ, ਹਰਪਾਲ ਸਿੰਘ, ਨਰਿੰਦਰ ਬਰਨਾਲ, ਦੇਵਿੰਦਰ ਦੀਦਾਰ, ਸੁਖਵਿੰਦਰ ਸਿੰਘ ਪੱਡਾ, ਸੁੀਰਿੰਦਰ ਨਾਜ, ਪ੍ਰਭਜੋਤ ਸਿੰਘ, ਦਿਲਬਾਗ ਸਿੰਘ, ਕੁਲਭੂਸਨ ਭਾਮ, ਪ੍ਰਿੰ ਨਰਿੰਦਰ ਸਿੰਘ ਬੇਦੀ, ਆਲਮਗੀਰ, ਬੀਬੀ ਤਰਮਿੰਦਰ ਕੌਰ, ਕਮਲਦੀਪ ਕੌਰ, ਸੁਖਦੇਵ ਸਿੰਘ, ਗੁਰਦੀਪ ਸਿੰਘ ਦਲੇਰ, ਬਲਜਿੰਦਰ ੰਿਸੰਘ, ਰੂਪ ਸਿੰਘ, ਹਰਭਜ਼ਨ ਸਿਘ ਬਾਜਵਾ, ਚੰਨ ਬੋਲੇਵਾਲੀਆ, ਕਸਮੀਰ ਸਿੰਘ ਮਹਿਤਾ, ਸਤਬੀਰ ਸਿੰਘ, ਇੰਦਰਜੀਤ ਸਿੰਘ ਘੁਗਰਾਲੀ, ਮਲਕੀਤ ਸਿੰਘ ਸੈਰੋਵਾਲ, ਕਰਮਬੀਰ ਸਿੰਘ ,ਬੀਬੀ ਅਮਰਜੀਤ ਕੌਰ, ਬੀਬੀ ਮਨਪ੍ਰੀਤ ਕੌਰ ਮੱਸੀ ਆਦਿ ਪਤਵੰਤੇ ਹਾਜਰ ਸਨ।ਰਿਆੜਕੀ ਸੱਥ ਵੱਲੋ ਕਰਵਾਏ ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੂਬਾ ਸਿੰਘ ਖਹਿਰਾ ਨੇ ਬਾਖੂਬੀ ਨਾਲ ਨਿਭਾਈ।ਸਮਾਗਮ ਦੇ ਅੰਤ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ ਦੇ ਪ੍ਰਿੰਸੀਪਲ ਸ੍ਰੀ ਰੰਜੀਵ ਅਰੋੜਾ ਵੱਲੋ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media