
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਵਿਖੇ ਦਿਲ ਦਅਿਾਂ ਬਿਮਾਰੀਆਂ ਦੀ ਰੋਕਥਾਮ ਲਈ ਦੂਜੀ ਪੰਜਾਬ ਚੈਪਟਰ ਆਫ ਐਸੋਸੀਏਸ਼ਨ ਆਫ ਮੈਡੀਕਲ ਬਾਇਓਕੈਮਿਸਟ ਆਫ ਇੰਡੀਆ (ਪੀ.ਸੀ.ਐਮ.ਬੀ.ਆਈ.ਸੀ.ਓ.ਐਨ ਐਮ.ਆਈ.ਡੀ- ਟਰਮ ਸੀ.ਐਮ.ਈ-2015 ) ਦੋ ਰੋਜਾ ਕਾਨੰਫਰਸ ਕਰਵਾਈ ਗਈ। ਇਸ ਕਾਨੰਫਰਸ ਦਾ ਉਦਘਾਟਨ ਡਾ. ਜੀ.ਐਸ ਵਾਂਡਰ , ਮੁੱਖੀ ਹੀਰੋ ਹਾਰਟ ਡੀ.ਐਮ.ਸੀ ਲੁਧਿਆਣਾ ਅਤੇ ਡਾਇਰੈਕਟਰ ਪੇਸ ਮੇਕਰ ਬੈਂਕ , ਲੁਧਿਆਣਾ ਵੱਲੋਂ ਕੀਤਾ ਗਿਆ।ਕਾਨੰਫਰਸ ਨੂੰ ਸੰਬੋਧਨ ਕਰਦਿਆਂ ਡਾ. ਵਾਂਡਰ ਨੇ ਸੰਸਥਾ ਦੀ (ਪੀ.ਸੀ.ਐਮ.ਬੀ.ਆਈ.ਸੀ.ਓ.ਐਨ ਐਮ.ਆਈ.ਡੀ- ਟਰਮ ਸੀ.ਐਮ.ਈ-2015 ) ਦੋ ਰੋਜਾ ਕਾਨੰਫਰਸ ਕਰਵਾਉਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੀਆ ਕਾਨੰਫਰਸਾਂ ਕਰਵਾਉਣਾ ਅੱਜ ਦੇ ਸਮੇ ਦੀ ਲੋੜ ਹੈ, ਤਾਂ ਕਿ ਖੂੁਨ ਦੀ ਕਮੀ ਅਤੇ ਦਿਲ ਦਾ ਦੋਰਾ ਜਿਹੇ ਘਾਤਕ ਰੋਗਾਂ ਦੀ ਰੋਕਥਾਮ ਕੀਤੀ ਜਾ ਸਕੇ।
ਇਸ ਕਾਨੰਫਰਸ ਦਾ ਮੰਤਵ ਦਿਲ ਦੀਆਂ ਬਿਮਾਰੀਆਂ, ਹਾਰਟ ਅਟੈਕ ਅਤੇ ਹੋਰ ਵੈਸਕੁਲ਼ਰ ਬਿਮਾਰੀਆਂ ਜੋ ਕਿ ਸੰਸਾਰ ਭਰ ਵਿੱਚ ਮੋਤ ਦਾ ਮੁੱਖ ਕਾਰਨ ਬਣ ਰਹੀਆਂ ਹਨ ਦੀ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਹੈ।ਇਹਨਾਂ ਬਿਮਾਰੀਆਂ ਦਾ ਇਲਾਜ ਮਹਿੰਗਾ ਹੋਣ ਕਾਰਨ, ਸਾਨੂੰ ਇਸ ਤੋਂ ਬਚਾ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।ਇਸ ਸਭ ਕੁੱਝ ਦਾ ਕਾਰਨ ਗਲਤ ਖਾਨ-ਪੀਣ ਅਤੇ ਘੱਟ ਸਰੀਰਿਕ ਕਸਰਤ ਹੈ।ਸਿਰਫ ਰੋਜਮਰ੍ਹਾ ਦੀਆ ਆਦਤਾਂ ਅਤੇ ਖਾਣ ਪੀਣ ਨੂੰ ਕੰਟਰੋਲ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਕਾਨੰਫਰਸ ਵਿੱਚ ਸ੍ਰ ਜੋਗਿੰਦਰ ਸਿੰਘ ਸਕੱਤਰ, ਡਾ. ਏ.ਪੀ. ਸਿੰਘ, ਐਡੀਸ਼ਨਲ ਸਕੱਤਰ, ਸ੍ਰੀ ਗੁਰੁ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਡਾ. ਗੀਤਾ ਸ਼ਰਮਾ, ਡਾਇਰੈਕਟਰ ਪਿ੍ਸੀਪਲ, ਸ੍ਰੀ ਗੁਰੁ ਰਾਮਦਾਸ ਮੈਡੀਕਲ ਕਾਲਜ, ਡਾ. ਪੀ.ਡੀ ਸਾਂਵਤ, ਡਾ. ਸ਼ਾਹਿਬਾ ਕੁਕਰੇਜਾ ਅਤੇ 150 ਦੇ ਕਰੀਬ ਮਾਹਿਰ ਡਾਕਟਰ ਸਾਹਿਬਾਨ ਪੂਰੇ ਨਾਰਥ ਇੰਡੀਆ ਤੋਂ ਇਸ ਕਾਨੰਫਰਸ ਵਿੱਚ ਪੁੱਜੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media