ਜਲੰਧਰ, 15 ਫਰਵਰੀ (ਪ੍ਰਮਿੰਦਰ ਸਿੰਘ) – ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾ ਨੂੰ ਲਿਖੇ ਇਕ ਪਤਰ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿਚ ਨਜ਼ਰਬੰਦ ਉਹਨਾਂ ਕੈਦੀਆਂ ਦੀ ਤੁਰੰਤ ਰਿਹਾਈ ਲਈ ਤੁਰੰਤ ਦਖਲ ਦੇਣ ਜਿਹਨਾਂ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ।ਸ: ਧੂਤ ਨੇ ਕਿਹਾ ਕਿ ਅਮਰੀਕਾ ਨੂੰ ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਸਮਝਿਆ ਜਾਂਦਾ ਹੈ, ਇਸ ਲਈ ਰਾਸ਼ਟਰਪਤੀ ਉਬਾਮਾ ਦਾ ਇਹ ਨੈਤਿਕ ਫਰਜ ਵੀ ਬਣ ਜਾਂਦਾ ਹੈ ਕਿ ਉਹ ਇਸ ਸਬੰਧੀ ਆਪਣੇ ਅਸਰ-ਰਸੂਖ ਦੀ ਵਰਤੋਂ ਕਰਨ।ਸ: ਧੂਤ ਨੇ ਦਸਿਆ ਕਿ ਇਹਨਾਂ ਕੈਦੀਆਂ ਵਿਚ ਬਹੁਤ ਸਾਰੇ ਅਜਿਹੇ ਕੈਦੀ ਵੀ ਹਨ ਜਿਹੜੇ 60 ਸਾਲ ਨਾਲੋਂ ਵੀ ਜਿਅਦਾ ਉਮਰ ਪਾਰ ਕਰ ਚੁਕੇ ਹਨ ਤੇ ਉਹ ਸਰੀਰਕ ਤੌਰ ਤੇ ਬਹੁਤ ਕਮਜੋਰ ਹੋ ਚੁਕੇ ਹਨ, ਜਿੰਨਾਂ ਵਿਚ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ (60), ਮਾਨ ਸਿੰਘ (70), ਹਰਭਜਨ ਸਿੰਘ (85), ਬਲਵਿੰਦਰ ਸਿੰਘ (62), ਮੋਹਨ ਸਿੰਘ (73), ਸਰੂਪ ਸਿੰਘ (65), ਅਵਤਾਰ ਸਿੰਘ (77), ਸੇਵਾ ਸਿੰਘ (74), ਗੁਰਜੰਟ ਸਿੰਘ (72) ਸ਼ਾਮਲ ਹਨ।ਸ: ਧੂਤ ਨੇ ਇਸ ਗੱਲ ‘ਤੇ ਦੁਖ ਪ੍ਰਗਟ ਕੀਤਾ ਕਿ ਜਦ ਅਸਾਮ ਦੀ ਪਾਬੰਦੀਸ਼ੁਦਾ ਯੂਨਾਇਟਡ ਲਿਬਰੇਸ਼ਨ ਫਰੰਟ ਤੇ ਕਸ਼ਮੀਰੀ ਕਟੜਪੰਥੀਆਂ ਨੂੰ ਰਿਹਾ ਕਰਕੇ ਮੁੱਖ ਧਾਰਾ ਵਿਚ ਲਿਆਂਦਾ ਜਾ ਸਕਦਾ ਹੈ ਤਾਂ 25 ਸਾਲ ਤੋਂ ਵੀ ਜਿਆਦਾ ਭਗਤ ਚੁਕੇ ਇਹਨਾਂ ਕੈਦੀਆਂ ਨੂੰ ਰਿਹਾ ਨਾ ਕਰਕੇ ਇਹਨਾਂ ਨਾਲ ਕਿਉਂ ਬੇਇਨਸਾਫੀ ਕੀਤੀ ਜਾ ਰਹੀ ਹੈ।ਇਹਨਾਂ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਨਾਪਾ ਦੇ ਡਾਇਰੈਕਟਰ ਬਾਪੂ ਸੂਰਤ ਸਿੰਘ ਖਾਲਸਾ ਦੀ ਦਿਨੋ ਦਿਨ ਵਿਗੜ ਰਹੀ ਹਾਲਤ ਉਪਰ ਚਿੰਤਾ ਪਰਗਟ ਕਰਦਿਆਂ ਸ: ਧੂਤ ਨੇ ਕਿਹਾ ਕਿ ਅਗਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੁੱਝ ਹੋ ਜਾਂਦਾ ਹੈ ਤਾਂ ਇਹ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦਾ ਢੰਢੋਰਾ ਪਿਟਣ ਵਾਲੀਆਂ ਸਰਕਾਰਾਂ ਦੇ ਮੱਥੇ ‘ਤੇ ਕਲੰਕ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media