Saturday, September 12, 2026

ਸੰਤ ਭਿੰਡਰਾਵਾਲਿਆਂ ਦਾ ਪੁਤਲਾ ਸਾੜਨ ਦੀ ਘਟਨਾ ਨਿੰਦਣਯੋਗ – ਬਲਵੀਰ ਸਿੰਘ ਮੁੱਛਲ

PPN1702201507

ਖਜਾਲਾ, 17 ਫਰਵਰੀ (ਕੁਲਵੰਤ ਸਿੰਘ ਵਿਰਦੀ / ਸਿਕੰਦਰ ਸਿੰਘ ਖਜਾਲਾ) – ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਸਤਨਾਮ ਸਿੰਘ ਸੰਸਾ ਨੇ ਕਿਹਾ ਕਿ 12 ਫਰਵਰੀ ਨੂੰ ਜਦੋ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਸਿੱਖ ਸੰਗਤਾਂ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾ ਰਹੀਆਂ ਸਨ ਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਣ ਲਈ ਸ਼ਿਵ ਸੈਨਾ ਵੱਲੋਂ ਜਾਣ ਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਹੋਇਆ ਸੰਤ ਭਿੰਡਰਾਵਾਲਿਆ ਦਾ ਪੁਤਲਾ ਸਾੜਿਆ ਗਿਆ।ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸਿੱਖ ਕੌਮ ਦੇ ਸਰਬਉੱਚ ਅਸ਼ਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਦਾ ਰੁੱਤਬਾ ਪ੍ਰਾਪਤ ਹੋਇਆ ਹੈ।ਸਿੱਖ ਕੌਮ ਹਮੇਸ਼ਾ ਹੀ ਦੇਸ਼ ਵਿੱਚ ਸ਼ਾਂਤੀ ਬਹਾਲ ਰੱਖਣਾ ਚਾਹੁੰਦੀ ਹੈ, ਪਰ ਜਾਣ ਬੁੱਝ ਕੇ ਸਿੰਘਾਂ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ ।ਸਿੱਖ ਕੌਮ ਕਦੀ ਵੀ ਕਿਸੇ ਧਰਮ ਵਿੱਚ ਦਖਲ ਅੰਦਾਜੀ ਨਹੀਂ ਕਰਦੀ, ਪਰ ਇਹ ਸਿਵ ਸੈਨਿਕਾਂ ਵਿੱਚੋਂ ਕੁੱਝ ਸ਼ਰਾਰਤੀ ਅਨਸਰ ਕਿਉਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਸਭ ਕੁੱਝ ਦੇਖਦੀ ਰਹੀ।ਪਰ ਸਿੱਖ ਕੌਮ ਆਪਣੇ ਸ਼ਹੀਦਾ ਦੇ ਹੋ ਰਹੇ ਅਪਮਾਨ ਨੂੰ ਕਦੀ ਵੀ ਬਬਰਦਾਸ਼ਤ ਨਹੀਂ ਕਰੇਗੀ।
ਇਸ ਸਮੇਂ ਜਦੋਂ ਸਿੰਘਾਂ ਸਿੰਘਾਂ ਵੱਲੋ ਸ਼ਿਵ ਸੈਨਾ ਨੂੰ ਲਲਕਾਰਿਆ ਗਿਆ ਤਾਂ ਪੁਲਿਸ ਨੇ ਉਲਟਾ ਸਿੰਘਾਂ ਨੁੰ ਗ੍ਰਿਫਤਾਰ ਕਰ ਲਿਆ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਹ ਬਣਦਾ ਹੈ ਕਿ ਪਾਵਨ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮਾਹੌਲ ਕਿਸ ਨੇ ਖਰਾਬ ਕਰਨਾ ਚਾਹਿਆ ਜਦ ਕਿ ਸਿੱਖ ਕੌਮ ਹਮੇਸ਼ਾਂ ਹੀ ਸ਼ਹੀਦਾਂ ਦੇ ਦਿਨ ਮਨਾਉਂਦੀ ਰਹੀ ਹੈ ਤੇ ਹਮੇਸ਼ਾ ਹੀ ਮਨਾਉਂਦੀ ਰਹੇਗੀ। ਇੱਕ ਗੱਲ ਸ਼ਿਵ ਸੈਨਾ ਵਾਲੇ ਯਾਦ ਰੱਖਣ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਸਿੱਖ ਕੌਮ ਦੇ ਦਿੱਲਾਂ ਵਿੱਚ ਬੈਠੇ ਹਨ ਐਸੀਆਂ ਨਿੰਦਣਯੋਗ ਘਟਨਾਵਾਂ ਕਰ ਕੇ ਖਾਲਸੇ ਪੰਥ ਦੇ ਸਬਰ ਨੂੰ ਪਰਖਿਆ ਨਾ ਜਾਵੇ । ਉਨਾਂ ਮੰਗ ਕੀਤੀ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਖਤ ਤੋਂ ਸਖਤ ਸਜਾਵਾ ਦਿੱਤੀਆ ਜਾਣ ਤਾਂ ਜੋ ਅੱਗੋ ਤੋਂ ਐਸੀ ਗਲਤੀ ਫਿਰ ਕੋਈ ਨਾ ਕਰੇ ਇਸ ਮੌਕੇ ਸਰਦੂਲ ਸਿੰਘ ਨਿਹੰਗ, ਕੁਲਦੀਪ ਸਿੰਘ ਗੱਗੜਭਾਣਾ, ਗੁਰਨਾਮ ਸਿੰਘ ਛੋਟੇ, ਅਜੀਤ ਸਿੰਘ, ਸੁਖਪਾਲ ਸਿੰਘ ਇਨੋਕੋਟ, ਰਣਜੀਤ ਸਿੰਘ ਆਦਿ ਸਿੰਘ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply