Saturday, September 12, 2026

ਖੰਡਵਾਲਾ ਨੇੜੇ ਘੁੰਮਦਾ ਮਾਸੂਮ ਬੱਚਾ ਛੇਹਰਟਾ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ

PPN1702201508

ਛੇਹਰਟਾ, 17 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਖੰਡਵਾਲਾ ਸਥਿਤ ਸ਼ੂਗਰ ਮਿਲ ਨਜਦੀਕ ਦੁਸ਼ਹਿਰਾ ਗਰਾਊਂਡ ਨੇੜੇ ਕਾਫੀ ਦੇਰ ਉੱਥੇ ਹੀ ਘੁੰਮਦਾ ਵੇਖ ਕੇ ਇਲਾਕਾ ਨਿਵਾਸੀਆਂ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਅਤੇ ਉਸ ਦਾ ਕੋਈ ਵਾਰਸ ਨਾ ਮਿਲਣ ‘ਤੇ ਫਿਰ ਪੁਲਸ ਥਾਣਾ ਛੇਹਰਟਾ ਵਿਚ ਸੂਚਿਤ ਕੀਤਾ ਸੀ।ਕਰੀਬ ਤਿੰਨ ਸਾਲ ਦੇ ਛੋਟੇ ਬੱਚੇ ਬਾਰੇ ਪੁਲਿਸ ਵਲੋਂ ਨਜਦੀਕੀ ਸਾਰੇ ਗੁਰਦਆਰਿਆਂ ਸਮੇਤ ਸ਼ੀਹਰ ਵਿਚ ਵੀ ਅਨਾਊਂਸਮੈਂਟ ਕਰਵਾਈ ਗਈ ਅਤੇ ਅਖਬਾਰਾਂ ਵਿੱਚ ਵੀ ਖਬਰ ਛਪਵਾਈ ਜਿਸ ਨੂੰ ਪੜਦੇ ਹੀ ਬੱਚੇ ਦੇ ਪਰਿਵਾਰਕ ਮੈਂਬਰ ਪੁਲਸ ਥਾਣਾ ਛੇਹਰਟਾ ਵਿਖੇ ਪਹੁੰਚ ਗਏ। ਮਾਸੂਮ ਬੱਚੇ ਦੇ ਪਿਤਾ ਦਲਬੀਰ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਪਰਿਵਾਰ ਦੇ ਪਾਲਣ ਪੋਸ਼ਣ ਲਈ ਮਿਹਨਤ ਮਜਦੂਰੀ ਕਰਦੇ ਹਨ ਅਤੇ ਬੀਤੇ ਦਿਨੀ ਵੀ ਉਹ ਆਪਣੇ ਕੰਮ ਤੇ ਗਏ ਤੇ ਉਨਾਂ ਦਾ ਬੱਚਾ ਸੰਦੀਪ (3) ਘਰੋਂ ਬਾਹਰ ਚੀਜ ਲੈਣ ਗਿਆ ਤੇ ਵਾਪਿਸ ਨਹੀ ਪਰਤਿਆ, ਉਨਾਂ ਬੱਚੇ ਦੀ ਤਲਾਸ਼ ਕੀਤੀ ਤਾਂ ਨਹੀ ਮਿਲਿਆ।ਅੱਜ ਉਨਾਂ ਅੱਜ ਪੰਜਾਬੀ ਅਖਬਾਰ ਵਿਚ ਖਬਰ ਦੇਖੀ ਤੇ ਉਨਾਂ ਤੁਰੰਤ ਥਾਣਾ ਛੇਹਰਟਾ ਪਹੁੰਚ ਕੇ ਥਾਣਾ ਮੁੱਖੀ ਹਰੀਸ਼ ਬਹਿਲ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਛੇਹਰਟਾ ਥਾਣਾ ਮੁੱਖੀ ਹਰੀਸ਼ ਬਹਿਲ ਨੇ ਬੱਚੇ ਦੀ ਨਿਸ਼ਾਨੀ ਤੇ ਹੋਰ ਦਸਤਾਵੇਜ ਪੂਰੇ ਵੇਖਣ ਤੋਂ ਬਾਅਦ ਬੱਚੇ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply