Saturday, September 12, 2026

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਕੀਤੀ ਲੋੜਵੰਦ ਪਰਿਵਾਰ ਦੀ ਮਦਦ

PPN1702201509

ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਪੀਲੀਏ ਤੋਂ ਪੀੜਤ ਗਰੀਬ ਪਰਿਵਾਰ ਦੀ ਬੱਚੀ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ।ਇਸ ਸੰਬਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆਂ ਕਿ ਗੁਰਪ੍ਰੀਤ ਕੌਰ ਪੁਤਰੀ ਜਗਦੀਸ਼ ਸਿੰਘ ਵਾਸੀ ਜਸਵੰਤ ਸਿੰਘ ਮੁਹੱਲਾ ਤਰਨਤਾਰਨ, ਜੋ ਕਿ ਐਲ.ਕੇ.ਜੀ ਕਲਾਸ ਵਿਚ ਪੜ੍ਹਦੀ ਹੈ ਨੂੰ ਪੀਲੀਆ ਬਹੁਤ ਜਿਆਦਾ ਹੋ ਜਾਣ ਕਾਰਨ ਲੜਕੀ ਦਾ ਜਿਗਰ ਕੰਮ ਕਰਨਾ ਬੰਦ ਹੋ ਚੁੱਕਾ ਸੀ।ਡਾਕਟਰਾਂ ਮੁਤਾਬਿਕ ਉਸ ਨੂੰ ਜਿਗਰ ਟਰਾਂਸਪਲਾਟ ਦੀ ਜਰੂਰਤ ਹੈ।ਲੜਕੀ ਦੇ ਪਿਤਾ ਵੱਲੋ ਆਪਣੇ ਜਿਗਰ ਦਾ 35 ਪ੍ਰਤੀਸ਼ਤ ਹਿੱਸਾ ਗੁੜਗਾਉ ਵਿਖੇ ਵੱਡੇ ਆਪਰੇਸ਼ਨ ਰਾਹੀ ਆਪਣੀ ਲੜਕੀ ਨੂੰ ਦਿੱਤਾ ਗਿਆ ਹੈ।ਲੜਕੀ ਅਤੇ ਲੜਕੀ ਦੇ ਪਿਤਾ ਦੋਨੋ ਹੀ ਗੁੜਗਾਉ ਵਿਖੇ ਜੇਰੇ ਇਲਾਜ ਹਨ।ਟੱਰਸਟ ਵੱਲੋ ਪਰਿਵਾਰ ਦੀ ਬਾਂਹ ਫੜਦਿਆਂ 20 ਹਜਾਰ ਦੀ ਰਾਸ਼ੀ ਪਰਿਵਾਰ ਦੇ ਮੈਬਰਾ ਨੂੰ ਦਿੱਤੀ ਗਈ ਹੈ।ਇਸ ਮੌਕੇ ਮਨਵਿੰਦਰ ਸਿੰਘ, ਗੁਰਪਿੰਦਰ ਸਿੰਘ ਸ਼ੈਪੀ, ਸ਼ਨਦੀਪ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ ਸੋਨੂੰ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply