Saturday, August 22, 2026

ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ: ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵਿਦਾਇਗੀ ਸਮਾਰੋਹ

PPN1902201502

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਵਿਖੇ +1 ਦੇ ਵਿਦਿਆਰਥੀਆਂ ਵੱਲੋ +2 ਦੇ ਵਿਦਿਆਰਥੀਆਂ ਦੀ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸਵਾਗਤੀ ਗੀਤ ਰਾਹੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੋਰ ਨੇ ਸਕੂਲ ਦੇ ਮੈਂਬਰ ਇੰਚਾਰਜ ਸ: ਰਾਜਮਹਿੰਦਰ ਸਿੰਘ ਮਜੀਠਾ, ਇੰਜੀ: ਜਸਪਾਲ ਸਿੰਘ ਅਤੇ ਇੰਜੀ: ਨਵਦੀਪ ਸਿੰਘ ਦਾ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦੌਰਾਨ +1 ਦੇ ਵਿਦਿਆਰਥੀਆ ਨੇ ਜਮਾਤ ਦੇ ਹੂ-ਬ-ਹੂ ਦ੍ਰਿਸ਼ ਨੂੰ ਪੇਸ਼ ਕਰਦਿਆਂ ਸਕਿਟ ਪੇਸ਼ ਕੀਤੀ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਵੰਨ ਸੁਵੰਨੇ ਤੇ ਰੰਗ ਬਿਰੰਗੇ ਪਹਿਰਾਵਿਆਂ ਵਿੱਚ ਵਿਦਿਆਰਥੀ ਬਹੁਤ ਮਨਮੋਹਕ ਲਗ ਰਹੇ ਸੀ। +2 ਦੇ ਵਿਦਿਆਰਥੀਆਂ ਨੇ ਵੱਖ ਵੱਖ ਢੰਗਾਂ ਨਾਲ ਆਪਣੀ ਯੋਗਤਾ ਦਾ ਪ੍ਰਦਰਸ਼ਨ ਸਟੇਜ ਤੇ ਕੀਤਾ। ਇਸ ਮੌਕੇ ਮਿਸਟਰ ਫੇਅਰਵੈਲ ਅਮਿਰੋਜ ਸਿੰਘ ਤੇ ਮਿਸ ਫੇਅਰਵੈਲ ਪ੍ਰਿਆ ਬਬੂਲ ਨੂੰ ਚੁਣਿਆ ਗਿਆ।ਇਸ ਦੇ ਨਾਲ ਹੀ ਮਿਸ ਐਲੀਗੈਂਟ ਗੁਰਪ੍ਰੀਤ ਕੋਰ ਅਤੇ ਮਿਸਟਰ ਹੈਡਸਮ ਸਾਹਿਲ ਸਰੰਗਲ ਨੂੰ ਚੁਣਿਆ ਗਿਆ।
ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਵੱਲੋ ਤਾਜ ਪਹਿਨਾਣ ਦੀ ਰਸਮ ਅਦਾ ਕੀਤੀ ਗਈ ਅਤੇ ਸਕੂਲ ਦੇ ਮੈਂਬਰ ਇੰਚਾਰਜ ਸ: ਜਸਮਾਲ ਸਿੰਘ ਨੇ ਉਨ੍ਹਾਂ ਨੁੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ +2 ਦੀ ਪ੍ਰਿਖਿਆ ਵਿੱਚ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ਼ਾਨਦਾਰ ਨਤੀਜਿਆਂ ਲਈ ਉਤਸ਼ਾਹਿਤ ਕੀਤਾ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply