Wednesday, July 22, 2026

ਟ੍ਰੈਫਿਕ, ਬਰਸਾਤੀ ਤੇ ਗੰਦੇ ਪਾਣੀ ਦੀ ਸਮਸਿਆ ਦਾ ਹੱਲ ਨਾ ਹੋਣਾ ਅਕਾਲੀ-ਭਾਜਪਾ ਦੀ ਸਭ ਤੋ ਵੱਡੀ ਨਾਕਾਮੀ- ਅਰੋੜਾ

ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਮਸਿਆ, ਬਰਸਾਤੀ ਤੇ ਗੰਦੇ ਪਾਣੀ ਦੀ ਸਮਸਿਆ ਦਾ ਹੱਲ ਨਾ ਹੋਣਾ ਅਕਾਲੀ ਭਾਜਪਾ ਸਰਕਾਰ ਦੀ ਸਭ ਤੋ ਵੱਡੀ ਨਾਕਾਮੀ ਹੈ।ਸ਼ਹਿਰ ਵਿੱਚ ਵਧਦੀ ਨਾਜ਼ਾਇਜ਼ ਕਬਜ਼ਿਆ ਦੀ ਸਮਸਿਆ ਕਾਰਨ ਸ਼ਹਿਰ ਵਾਸੀਆ ਨੂੰ ਹਰ ਰੋਜ ਦੋ ਚਾਰ ਹੋਣਾ ਪੈਦਾ ਹੈ।ਇਨ੍ਹਾਂ ਗੱਲਾ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਰਦਿਆ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰ ਦਾ ਕਿਹੜਾ ਵਿਕਾਸ ਕਰਵਾਇਆ ਹੈ।ਜਿਸ ਕਾਰਨ ਲੋਕ ਅਕਾਲੀ ਭਾਜਪਾ ਨੂੰ ਵੋਟ ਦੇਣ।ਵਿਧਾਇਕ ਅਰੋੜਾ ਨੇ ਕਿਹਾ ਕਿ ਨਗਰ ਪ੍ਰੀਸ਼ਦ ਤੇ ਕਾਬਜ਼ ਗਠਬੰਧਨ ਨੇ ਆਪਣੀ ਚੋਲੀ ਭਰਨ ਤੋ ਇਲਾਵਾ ਕੋਈ ਕੰਮ ਨਹੀ ਕੀਤਾ ਤੇ ਇਨ੍ਹਾਂ ਨੂੰ ਲੋਕਾ ਦੀਆ ਸਮਸਿਆਵਾ ਤੋ ਕੋਈ ਲੈਣਾ ਦੇਣਾ ਨਹੀ।

ਉਨ੍ਹਾਂ ਅਗੇ ਕਿਹਾ ਕਿ ਨਗਰ ਨਿਗਮ ਬਣਨ ਤੋ ਵੀ ਅਧਿਕਾਰੀਆਂ ਉਤੇ ਅਕਾਲੀ-ਭਾਜਪਾ ਗਠਬੰਧਨ ਦੇ ਦਬਾਓ ਦੇ ਕਾਰਨ ਸ਼ਹਿਰ ਦੀ ਵਿਗੜਦੀ ਅਰਥ ਵਿਵਸਥਾ ਨੂੰ ਸੁਧਾਰਨ ਵੱਲ ਅਧਿਕਾਰੀ ਕੋਈ ਕਦਮ ਨਹੀ ਚੁੱਕ ਸਕੇ।ਗਰਮੀ ਦੇ ਮੋਸਮ ਵਿੱਚ ਲੋਕ ਪਾਣੀ ਦੀ ਇਕ ਇਕ ਬੁੰਦ ਨੂੰ ਤਰਸਦੇ ਹਨ ਤੇ ਰਹਿਦੀ ਕਸਰ ਬਿਜਲੀ ਦੇ ਲਗਦੇ ਕਟਾਂ ਕਾਰਨ ਪੂਰੀ ਹੋ ਜਾਦੀ ਹੈ।ਬਰਸਾਤ ਦੇ ਮੌਸਮ ਵਿੱਚ ਥੋੜੇ ਜਿਹੇ ਮੀਹ ਨਾਲ ਸਾਰਾ ਸ਼ਹਿਰ ਪਾਣੀ ਪਾਣੀ ਹੋ ਜਾਦਾ ਹੈ, ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਵੀ ਲੋਕਾ ਨੂੰ ਦੀ ਸਮਸਿਆਵਾ ਵਿੱਚ ਹੋਰ ਵਾਧਾ ਹੋ ਜਾਦਾ ਹੈ।ਉਨ੍ਹਾਂ ਲੋਕਾ ਨੂੰ ਅਪਿਲ ਕੀਤੀ ਕੀ ਉਹ ਸੋਚਸਮਜ ਕੇ ਵੋਟ ਪਾਉਣ ਜਿਸ ਨਾਲ ਸ਼ਹਿਰ ਦਾ ਚਾਰੋ ਪਾਸੇ ਤੋ ਵਿਕਾਸ ਹੋ ਸਕੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply