ਜੰਡਿਆਲਾ ਗੁਰੂ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਜੰਡਿਆਲਾ ਗੁਰੂ ਨਗਰ ਕੋਂਸਲ ਚੋਣਾਂ ਵਿਚ ਇਸ ਵਾਰ ਵਾਰਡ ਨੰਬਰ 14 ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਮਲਹੋਤਰਾ ਪੁੱਤਰ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਦਾ ਮੁਕਾਬਲਾ ਸ੍ਰ; ਕੁਲਵੰਤ ਸਿੰਘ ਮਲਹੋਤਰਾ ਅਕਾਲੀ ਉਮੀਦਵਾਰ ਨਾਲ ਇੱਕ ਪਾਸੜ ਦਿਖਾਈ ਦੇ ਰਿਹਾ ਹੈ। ਵਾਰਡ ਨੰਬਰ 14 ਦੇ ਵੱਖ ਵੱਖ ਮੁਹੱਲੇ ਦੇ ਵੋਟਰਾਂ ਨਾਲ ਗੱਲਬਾਤ ਕਰਨ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪਹਿਲਾਂ ਹੀ ਨਗਰ ਕੋਂਸਲ ਵਿੱਚ ਦੋ ਵਾਰ ਕੋਂਸਲਰ ਰਹਿ ਚੁੱਕੇ ਕੁਲਵੰਤ ਸਿੰਘ ਵਲੋਂ ਵਾਰਡ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਅਤੇ ਬੀਤੇ ਕੁੱਝ ਸਮੇਂ ਤੋਂ ਕੁਲਵੰਤ ਸਿੰਘ ਦਾ ਲੋਂਕਾ ਪ੍ਰਤੀ ਬੋਲਚਾਲ ਵੀ ਠੀਕ ਨਹੀਂ ਦੇਖਿਆ ਜਾ ਰਿਹਾ ਹੈ, ਜਦੋਂ ਕਿ ਦੂਸਰੇ ਪਾਸੇ ਸ੍ਰ: ਅਜੀਤ ਸਿੰਘ ਮਲਹੋਤਰਾ ਇੱਕ ਬੇਦਾਗ, ਇਮਾਨਦਾਰ, ਲੋੜਵੰਦਾਂ ਦੇ ਮਦਦਗਾਰ ਵਜੋਂ ਪੂਰੇ ਜੰਡਿਆਲਾ ਗੁਰੂ ਦੀ ਜਿੰਦੇਵਾਰ ਵਿਅਕਤੀ ਦੇ ਤੋਰ ਤੇ ਜਾਣੇ ਜਾਂਦੇ ਹਨ ਅਤੇ ਅੱਜ ਵੀ ਜਨਤਾ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਸ੍ਰ: ਅਜੀਤ ਸਿੰਘ ਮਲਹੋਤਰਾ ਦਾ ਲੜਕਾ ਰਣਧੀਰ ਸਿੰਘ ਵਾਰਡ ਨੰਬਰ 14 ਤੋਂ ਜਿੱਤ ਕੇ ਨਗਰ ਕੋਂਸਲ ਵਿੱਚ ਪਹੁੰਚੇ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਵੀ ਸ੍ਰ: ਅਜੀਤ ਸਿੰਘ ਮਲਹੋਤਰਾ ਦੀ ਸਾਫ ਸੁੱਥਰੀ ਛਵੀ ਨੂੰ ਦੇਖਦੇ ਹੋਏ ਉਥੋਂ ਇਹ ਕਹਿਕੇ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ ਕਿ ਜੰਡਿਆਲਾ ਗੁਰੂ ਨੂੰ ਸ੍ਰ: ਅਜੀਤ ਸਿੰਘ ਮਲਹੋਤਰਾ ਵਰਗੇ ਇਮਾਨਦਾਰ, ਬੇਦਾਗ ਆਗੂਆਂ ਦੀ ਨਗਰ ਕੋਂਸਲ ਵਿੱਚ ਲੋੜ ਹੈ।
ਕੁੱਝ ਇਕ ਕੱਟੜ ਕਾਂਗਰਸੀ ਪਰਿਵਾਰ ਜੋ ਹਮੇਸ਼ਾ ਪੰਜੇ ਨੂੰ ਵੋਟ ਪਾਉਂਦੇ ਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਸਾਫ ਸੱਥਰੀ ਤਸਵੀਰ ਵਾਲੇ ਉਮੀਦਵਾਰ ਨੂੰ ਵੋਟ ਪਾ ਕੇ ਨਗਰ ਕੋਂਸਲ ਵਿੱਚ ਭੇਜਿਆ ਜਾਵੇਗਾ ਤਾਂ ਜੋ ਵਾਰਡ ਦੇ ਵਿਕਾਸ ਵੱਲ ਵੀ ਕੋਈ ਧਿਆਨ ਦਿੱਤਾ ਜਾਵੇ।ਕੁੱਝ ਇੱਕ ਵੋਟਰਾਂ ਨੇ ਦੱਸਿਆ ਕਿ ਅਪਨੇ ਆਪ ਨੂੰ ਅਕਾਲੀ ਅਖਵਾਉਂਦੇ 14 ਵਾਰਡ ਦੇ ਆਗੂ ਵਲੋਂ ਪਿੱਛਲੀਆਂ ਲੋਕ ਸਭਾ ਚੋਣਾਂ ਦੋਰਾਨ ਸਾਨੂੰ ‘ਪੰਜੇ’ ਨੂੰ ਵੋਟਾਂ ਪਾਉਣ ਦਾ ਕਹਿਣ ਵਾਲੇ ਅੱਜ ਕਿਸ ਮੂੰਹ ਨਾਲ ਸਾਡੇ ਕੋਲੋਂ ‘ਤੱਕੜੀ’ ਨੂੰ ਵੋਟ ਪਾਉਣ ਲਈ ਕਹਿ ਰਿਹਾ ਹੈ। ਵੋਟਰਾਂ ਵਿੱਚ ਇਹ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਆਪਣੀ ਫੋਕੀ ਸ਼ੋਹਰਤ ਲਈ ਅਜਿਹੇ ਦਲ ਬਦਲੂ ਆਗੂਆਂ ਵਲੋਂ ਸਾਡੀਆਂ ਵੋਟਾਂ ਦਾ ਗਲਤ ਇਸਤਮਾਲ ਕੀਤਾ ਜਾ ਰਿਹਾ ਹੈ, ਜੋ ਇਸ ਵਾਰ ਉਹ ਨਹੀਂ ਹੋਣ ਦੇਣਗੇ।ਅਗਰ ਅਕਾਲੀ ਉਮੀਦਵਾਰ ਦੀ ਇਮੇਜ਼ ਵੱਲ ਝਾਤੀ ਮਾਰੀ ਜਾਏ ਤਾਂ ਪੱਤਰਕਾਰਾਂ ਦੀ ਟੀਮ ਨੂੰ ਵਾਰਡ ਨੰਬਰ 14 ਤੋਂ ਇਲਾਵਾ ਉਸ ਦੇ ਆਪਣੇ ਮੁਹੱਲੇ ਅਤੇ ਬਾਜ਼ਾਰ ਵਿੱਚ ਕੁਝ ਚੰਗਾ ਸੁਣਨ ਨੂੰ ਨਹੀਂ ਮਿਲਿਆ ਜਿਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਸਾਫ ਸੁਥਰੀ ਛਵੀ ਵਾਲੇ ਅਜਿਹੇ ਆਜ਼ਾਦ ਉਮੀਦਵਾਰ ਨੂੰ ਨਗਰ ਕੋਂਸਲ ਪਹੁੰਚਣ ਤੋਂ ਰੋਕਣਾ ਚਾਹੁੰਦੇ ਹਨ, ਜਿਸ ਦੀ ਛਵੀ ਨੂੰ ਦੇਖਦੇ ਹੋਏ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ।