ਚੋਣ ਰੈਲੀਆਂ ਦੌਰਾਨ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

ਮਜੀਠਾ, 19 ਫਰਵਰੀ (ਪੱਤਰ ਪ੍ਰੇਰਕ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਕਾਰਗੁਜ਼ਾਰੀ ਅਤੇ ਮੁੱਦਿਆਂ ਦੇ ਆਧਾਰ ‘ਤੇ ਚੋਣਾਂ ਲੜੀਆਂ ਜਾਂਦੀਆਂ ਹਨ, ਪਰ ਉਹਨਾਂ ਦੇ ਵਿਰੋਧੀ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ 40-45 ਸਾਲਾਂ ਦੇ ਸਮੇਂ ਦੌਰਾਨ ਮਜੀਠੇ ਵਿੱਚ ਇੱਕ ਵੀ ਸਟਰੀਟ ਲਾਈਟ ਵੀ ਲਗਵਾਈ ਹੈ?
ਸ: ਮਜੀਠੀਆ ਅੱਜ ਮਜੀਠਾ ਦੇ ਵਾਰਡ ਨੰਬਰ 12 ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਤਰੁਨ ਅਬਰੋਲ ਦੇ ਹੱਕ ਵਿੱਚ ਕੀਤੀ ਗਈ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਕਾਂਗਰਸੀ ਵਿਕਾਸ ਅਤੇ ਤਰੱਕੀ ਦੇ ਹੀ ਵੈਰੀ ਨਹੀਂ ਆਉਣ ਵਾਲੀਆਂ ਪੀੜੀਆਂ ਦੇ ਵੀ ਵੈਰੀ ਹਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਮੁੱਦਿਆਂ ਦੀ ਗਲ ਕਰਨ ਦੀ ਥਾਂ ਦੂਜਿਆਂ ਨੂੰ ਧਮਕੀਆਂ ਦੇਣ ‘ਤੇ ਉਤਾਰੂ ਹਨ।ਮਜੀਠੀਆ ਨੇ ਕਿਹਾ ਕਿ ਮਜੀਠਾ ਦੇ ਲੋਕ ਕਾਂਗਰਸ ਦੀਆਂ ਫੁੱਟ ਪਾਊ ਨੀਤੀਆਂ ਨੂੰ ਇਸ ਵਾਰ ਵੀ ਬੁਰੀ ਤਰਾਂ ਨਕਾਰਦਿਆਂ ਉਹਨਾਂ ਦੀਆਂ ਵਿਕਟਾਂ ਉਡਾ ਕੇ ਰਖ ਦੇਣਗੇ। ਉਹਨਾਂ ਦੱਸਿਆ ਕਿ ਅੱਜ ਤੋਂ ਅੱਠ ਸਾਲ ਪਹਿਲਾਂ ਮਜੀਠੇ ਵਿੱਚ ਕੋਈ ਦੁਕਾਨ ਪਾ ਕੇ ਰਾਜ਼ੀ ਨਹੀਂ ਸੀ ਉੱਥੇ 2007 ਤੋਂ ਬਾਅਦ ਮਜੀਠੇ ਦੇ ਕਰਾਏ ਗਏ ਵਿਕਾਸ ਕਾਰਨ ਅੱਜ ਮਜੀਠੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਦੇਖਦਿਆਂ ਹਰ ਕੋਈ ਇੱਥੇ ਕਾਰੋਬਾਰ ਕਰਨ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਅੱਜ ਇਹ ਸ਼ਹਿਰ ਨਾ ਕੇਵਲ ਜਗਮਗ ਕਰ ਰਿਹਾ ਹੈ ਸਗੋਂ ਚਾਰ ਮਾਰਗੀ ਸੜਕਾਂ, ਆਧੁਨਿਕ ਬਸ ਅੱਡਾ, ਬਿਜਲੀ ਘਰ ਆਦਿ ਦੀ ਉੱਸਾਰੀਆਂ ਨੇ ਸ਼ਹਿਰ ਦੇ ਵਿਕਾਸ ਨੂੰ ਗਤੀ ਦਿੱਤੀ ਹੋਈ ਹੈ। ਇਸ ਉਪਰੰਤ ਸ: ਮਜੀਠੀਆ ਨੇ ਵਾਰਡ ਨੰ: 6 ਤੋਂ ਸ੍ਰੀਮਤੀ ਸੋਨਮ ਪਤਨੀ ਦੁਰਗਾ ਦਾਸ, ਵਾਰਡ ਨੰ: 10 ਤੋਂ ਸ: ਸਲਵੰਤ ਸਿੰਘ ਸੇਠ, ਵਾਰਡ ਨੰ: 8 ਤੋਂ ਨਰਿੰਦਰ ਕੁਮਾਰ ਅਤੇ ਵਾਰਡ ਨੰਬਰ 8 ਦੇ ਉਮੀਦਵਾਰ ਸ੍ਰੀਮਤੀ ਸਨੇਹ ਲਤਾ ਦੇ ਹੱਕ ਵਿੱਚ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਜੀਠਾ ਹਲਕੇ ਦੀ ਨਿਰੰਤਰ ਖੁਸ਼ਹਾਲੀ ਅਤੇ ਵਿਕਾਸ ਲਈ ਤਕੜੀ ਉੱਤੇ ਮੋਹਰ ਲਗਾ ਕੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਤਲਬੀਰ ਸਿੰਘ ਗਿੱਲ, ਤਰੁਨ ਅਬਰੋਲ, ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ, ਚੇਅਰਮੈਨ ਬਲਬੀਰ ਸਿੰਘ ਚੰਦੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਜਗਰੂਪ ਸਿੰਘ ਚੰਦੀ, ਪ੍ਰਭਦਿਆਲ ਸਿੰਘ ਭੰਨਵਾਂ, ਅਵਤਾਰ ਸਿੰਘ ਟਰਕਾਂ ਵਾਲਾ, ਅਵਿਨਾਸ਼ ਜੌਲੀ, ਅਨੂਪ ਸਿੰਘ ਸੰਧੂ, ਹਰਦੇਵ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਬਾਊ ਨਰੇਸ਼, ਸੁਮਿਤ, ਲਵਲੀ ਮਜੀਠਾ, ਨੀਟਾ ਗਿੱਲ, ਸਾਬਾ ਸਰਪੰਚ, ਜੱਜ ਮਜੀਠਾ, ਸੁਰਜੀਤ ਸਿੰਘ ਗਿੱਲ, ਸੁਖਦੇਵ ਪਟਵਾਰੀ, ਜੈਪਾਲ ਮਹਾਜਨ, ਦੇਸ ਰਾਜ ਭਗਤ, ਕੇਵਲਜੀਤ ਭਗਤ, ਭਾਮੇ ਸ਼ਾਹ, ਬ੍ਰਿਜ ਮੋਹਨ, ਨੀਰਜ ਮਜੀਠਾ, ਜਸਵੰਤ ਸਿੰਘ ਬੱਬੀ, ਡਾ ਚਰਨਜੀਤ ਸਿੰਘ, ਬਿਲਾ ਗਿੱਲ ਪ੍ਰੋਪਰਟੀਵਾਲੇ, ਸਾਬਾ ਗਿੱਲ ਗਰੀਨ, ਯਸ਼ਪਾਲ ਨਰੂਲਾ, ਦਿਲਬਾਗ ਸਿੰਘ ਲਹਿਰਕਾ, ਸ਼ੋਕ ਅਰੋੜਾ, ਰਾਕੇਸ਼ ਲਾਟੀ, ਪ੍ਰਿਤਪਾਲ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media