Friday, September 11, 2026

ਮਹਾਂਸ਼ਿਵਰਾਤਰੀ ਦੇ ਮੌਕੇ ਸ਼ਿਵ ਸ਼ੰਭੂ ਜੀ ਦੇ ਵਿਆਹ ਦਾ ਸਮਾਗਮ ਕਰਵਾਇਆ

PPN1902201515

ਅੰਮ੍ਰਿਤਸਰ, 19 ਫਰਵਰੀ (ਸਾਜਨ) – ਮਹਾਂਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰਮੋ ਡਿਓੜੀ ਚੋਂਕ ਵਿਖੇ ਆਲ ਕਲਾਥ ਮਾਰਕੀਟ ਅਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿੱਚ ਸ਼ਿਵ ਭਗਤ ਅਜੇ ਕੁਮਾਰ, ਮੋਹਨ ਜੋਹਰੀ, ਪ੍ਰਦੀਪ ਕੁਮਾਰ, ਮਨੂੰ ਕੁਮਾਰ, ਪ੍ਰਵੀਨ ਕੁਮਾਰ, ਅਸ਼ਵਨੀ ਸ਼ਰਮਾ ਦੇ ਸਹਿਯੋਗ ਨਾਲ ਸ਼ਿਵ ਸ਼ੰਭੂ ਜੀ ਦਾ ਵਿਆਹ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਥਾਣਾ ਕੌਤਵਾਲੀ ਦੇ ਅੇੈਸਐਚੳ ਸੰਜੀਵ ਕੁਮਾਰ, ਡੀ ਜਤਿੰਦਰ ਇੰਚਾਰਜ ਟ੍ਰੈਫਿਕ, ਅਸ਼ੋਕ ਕੁਮਾਰ ਇੰਚਾਰਜ ਟ੍ਰੈਫਿਕ, ਕਪੜਾ ਮਾਰਕੀਟ ਦੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਅਜੀਤ ਸਿੰਘ ਭਾਟੀਆ, ਸੰਜੇ ਮਹਿਰਾ, ਗੁਡੂ ਭਾਟੀਆ, ਸੁਨੀਲ ਵਿੱਜ, ਵਿਸ਼ਾਲ ਗਿੱਲ, ਜਗਦੀਸ਼ ਅਰੋੜਾ, ਅਰੂਣ ਕਪੂਰ, ਬਿਟੂ ਭਾਟੀਆ, ਵਿਕਰਮ ਅਰੋੜਾ, ਭੂਪਿੰਦਰ ਸਿੰਘ, ਸੁਰਿੰਦਰ ਕੁਮਾਰ ਭਾਟੀਆ, ਸਮਾਜ ਸੇਵਕ ਬਾਬਾ ਰਾਕੇਸ਼, ਰਾਹੂਲ ਅਰੋੜਾ, ਸੁਨੀਲ ਕੁਮਾਰ, ਭਾਟੀਆ ਸ਼ੈਂਕੀ ਉਚੇਚੇ ਤੋਰ ਤੇ ਪਹੁੰਚੇ।ਗਿਨੀ ਭਾਟੀਆ ਅਤੇ ਸਾਰੇ ਹੀ ਸਾਥੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਸਾਗਰ ਸਾਥੀ ਐਂਡ ਪਾਰਟੀ ਅਤੇ ਮਹਾਂਕਾਲ ਗਰੂਪ ਹਕੀਮਾਂ ਗੇਟ ਪਾਰਟੀ ਨੇ ਵੱਖ-ਵੱਖ ਆਇਟਮਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ‘ਤੇ ਅਤੁੱਟ ਲੰਗਰ ਵਰਤਾਇਆ ਗਿਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply