Friday, September 11, 2026

ਗਰੀਬ/ਅੰਗਹੀਣ ਖਿਡਾਰੀਆਂ ਦਾ ਇਸ ਦੇਸ਼ ਵਿਚ ਕੋਈ ਮਾਨ ਸਨਮਾਨ ਨਹੀ

PPN2102201506ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਜਿਲ੍ਹੇ ਦੇ ਕ੍ਰਿਕਟ ਖਿਡਾਰੀ ਇਕਬਾਲ ਸਿੰਘ ਪੁੱਤਰ ਲਾਲ ਸਿੰਘ ਨੂੰ ਭਾਰਤ ਦੀ ਕ੍ਰਿਕਟ ਟੀਮ ਦੀ ਤਰਫ਼ੋ ਏਸੀਆ ਕ੍ਰਿਕਟ ਕੱਪ ਵਿਚ ਖੇਡਣ ਦਾ ਮਾਣ ਪ੍ਰਾਪਤ ਹੋਇਆ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਬਠਿੰਡਾ ਦਾ ਮਾਣ ਵਧਾਉਣ ਵਾਲੇ ਉਕਤ ਖਿਡਾਰੀ ਦੀ ਕਿਸੇ ਵੀ ਸੰਸਥਾ ਜਾਂ ਸੂਬਾ ਸਰਕਾਰ ਨੇ ਅਜੇ ਤੱਕ ਆਰਥਿਕ ਪੱਖੋਂ ਬਾਂਹ ਨਹੀਂ ਫੜੀ। ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀ ਇਕਬਾਲ ਸਿੰਘ ਜੋ ਕਿ ਇਕ ਬਾਂਹ ਤੋਂ ਅਪਾਹਜ ਹੈ, ਨੇ ਦੱਸਿਆ ਕਿ ਉਹ ਬੀ.ਟੈੱਕ ਦੀ ਡਿਗਰੀ ਪਾਸ ਹੈ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਜਨੂੰਨ ਹੈ। ਪਹਿਲਾਂ-ਪਹਿਲਾਂ ਉਸ ਨੇ ਖੁਦ ਹੀ ਕ੍ਰਿਕਟ ਦਾ ਅਭਿਆਸ ਕੀਤਾ। ਜਿਸ ਦਾ ਫਲ ਉਸ ਨੂੰ ਉਸ ਸਮੇਂ ਮਿਲਿਆ ਜਦੋਂ ਉਸ ਦੀ ਨੋਇਡਾ ਵਿਖੇ ਭਾਰਤੀ ਅੰਗਹੀਣ ਕ੍ਰਿਕਟ ਟੀਮ ਵਿਚ ਉਸ ਦੀ ਚੋਣ ਹੋਈ ਅਤੇ ਉਸ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦਸੰਬਰ 2014 ਵਿਚ ਸ੍ਰੀਲੰਕਾ ਵਿਖੇ ਹੋਈ ਤਿੰਨ ਮੈਚਾਂ ਦੀ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਰਵੋਤਮ ਆਲ-ਰਾਊਂਡਰ ਤੇ ਬੈਸਟ ਫੀਲਡਰ ਦਾ ਖਿਤਾਬ ਜਿੱਤਿਆ। ਇਹੀ ਨਹੀਂ, ਇਸ ਜਿੱਤ ਦਾ ਫਲ ਉਸ ਨੂੰ ਏਸ਼ੀਆ ਕ੍ਰਿਕਟ ਕੱਪ ਵਿਚ ਚੋਣ ਹੋਣ ਨਾਲ ਵੀ ਮਿਲਿਆ।ਇਕਬਾਲ ਸਿੰਘ ਨੇ ਦੱਸਿਆ ਕਿ ਆਗਰਾ ਵਿਚ ਹੋਏ ਏਸ਼ੀਆ ਕੱਪ ਵਿਚ ਉਹ ਭਾਰਤੀ ਦੀ 15 ਮੈਂਬਰੀ ਟੀਮ ਵਿਚ ਸ਼ਾਮਲ ਸੀ ਅਤੇ ਉਸ ਨੇ 5 ਮੈਚਾਂ ਵਿਚ ਫੀਲਡਿੰਗ ਕਰਦੇ ਹੋਏ 4 ਕੈਚ ਲਏ ਅਤੇ 3 ਖਿਡਾਰੀ ਰਨ ਆਉਟ ਕੀਤੇ ਜਦੋਂ ਕਿ ਉਸ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ।ਏਸੀਆ ਕੱਪ ਵਿਚ ਭਾਰਤੀ ਟੀਮ ਆਫ਼ਗਾਨਿਸਤਾਨ ਕੋਲੋਂ ਜਿੱਤ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਿਚ ਸਫ਼ਲ ਰਹੀ।ਇਕਬਾਲ ਸਿੰਘ ਨੇ ਦੱਸਿਆ ਕਿ ਉਹ ਆਰਥਿਕ ਪੱਖੋਂ ਗਰੀਬ ਹੈ, ਜੋ ਉਸ ਦੀ ਖੇਡ ਵਿਚ ਅੜਿੱਕਾ ਬਣਦੀ ਹੈ।ਉਹ ਸ੍ਰੀਲੰਕਾਂ ਤੇ ਆਗਰਾ ਵਿਚ ਭਾਰਤੀ ਕ੍ਰਿਕਟ ਟੀਮ ਵਲੋਂ ਦੋ ਵਾਰ ਖੇਡਣ ਗਿਆ ਅਤੇ ਉਹ ਹਰ ਵਾਰ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਉਧਾਰ ਰੁਪਏ ਫੜਕੇ  ਕਰਾਇਆ ਆਦਿ ਲਾ ਕੇ ਆਪਣਾ ਸ਼ੋਕ ਪੂਰਾ ਕਰ ਸਕਿਆ, ਗਰੀਬ ਖਿਡਾਰੀਆਂ ਦਾ ਇਸ ਦੇਸ਼ ਵਿਚ ਕੋਈ ਮਾਨ ਸਨਮਾਨ ਨਹੀ, ਹਮੇਸਾ ਹੀ ਉੱਚ ਪਦਵੀ ਵਾਲਿਆਂ ਜਾਂ ਪੈਸੇ ਵਾਲਿਆਂ ਦਾ ਬੋਲਬਾਲਾ ਹੈ ਇਹ ਸੁਣਿਆ ਸੀ ਹੁਣ ਵੇਖ ਵੀ ਲਿਆ।ਪ੍ਰੰਤੂ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੇ ਕੋਈ ਆਰਥਿਕ ਮੱਦਦ ਕਰਨੀ ਤਾਂ ਦੂਰ ਬਲਕਿ ਬਣਦਾ ਸਨਮਾਨ ਦੇਣਾ ਵੀ ਜਰੂਰੀ ਨਹੀਂ ਸਮਝਿਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply