
ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਿਲਾ ਪੱਧਰ ਮੀਟਿੰਗ ਸਥਾਨਕ ਮਾਰਕੇਟ ਕਮੇਟੀ ਦਫ਼ਤਰ ਦੇ ਕਿਸਾਨ ਭਵਨ ਵਿੱਚ ਜਿਲਾ ਪ੍ਰਧਾਨ ਪ੍ਰਦੂਮਣ ਕੁਮਾਰ ਬੇਗਾਂਵਾਲੀ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਯੂਨੀਅਨ ਦੇ ਉਪ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਉਪ ਪ੍ਰਧਾਨ ਗੁਰਜੰਟ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ।ਇਸ ਮੌਕ ਸੰਬੋਧਨ ਕਰਦੇ ਜਿਲਾਪ੍ਰਧਾਨ ਬੇਗਾਂਵਾਲੀ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ 18 ਮਾਰਚ 2015 ਨੂੰ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਦਿੱਲੀ ਦੀ ਸੰਸਦ ਦਾ ਘਿਰਾਉ ਕੀਤਾ ਜਾਵੇਗਾ ਜਿਸਸੇ ਮੋਦੀ ਸਰਕਾਰ ਦੀਆਂ ਚੂਲਾਂ ਹਿੱਲ ਜਾਣਗੀਆਂ।ਉਨ੍ਹਾਂ ਨੇ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੂਹ ਕਿਸਾਨ 17 ਮਾਰਚ ਨੂੰ ਰੇਲਾਂ ਦੁਆਰਾ ਦਿੱਲੀ ਕੂਚ ਕਰਣ।ਬੇਗਾਂਵਾਲੀ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਆਪਣੇ ਚੋਣ ਘੋਸ਼ਣਾ ਪੱਤਰ ਦੇ ਮੁਤਾਬਕ 50 ਫ਼ੀਸਦੀ ਲਾਗਤ ਮੁੱਲ ਤੋਂ ਜਿਆਦਾ ਦੇਣਾ ਅਤੇ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਣ ਦੀ ਘੋਸ਼ਣਾ ਕੀਤੀ ਸੀ ਜੋ ਕਿ ਅੱਜ ਤਕ ਨਹੀਂ ਕੀਤੀ ਗਈ।ਮੋਦੀ ਸਰਕਾਰ ਜੋ ਵੀ ਫੈਸਲੇ ਲੈ ਰਹੀ ਹੈ।ਸਾਰੇ ਫੈਸਲੇ ਕਿਸਾਨ ਵਿਰੋਧੀ ਸਾਬਤ ਹੋ ਰਹੇ ਹਨ।ਅੱਜ ਦੀ ਮੀਟਿੰਗ ਵਿੱਚ ਬੁੱਧ ਰਾਮ ਬਿਸ਼ਨੋਈ, ਬੂੜ ਸਿੰਘ, ਮੇਜਰ ਸਿੰਘ ਪ੍ਰਧਾਨ, ਜਸਵੀਰ ਸਿੰਘ ਬਲਾਕ ਪ੍ਰਧਾਨ, ਬਾਜ ਸਿੰਘ, ਨਰਾਇਣ ਸਿੰਘ, ਜੋਗਿੰਦਰ ਸਿੰਘ, ਕਾਬਲ ਸਿੰਘ, ਮੱਖਨ ਸਿੰਘ, ਕਪੂਰ ਸਿੰਘ, ਓਮਪ੍ਰਕਾਸ਼, ਇੰਦਰ ਪਾਲ, ਬਲਵੰਤ ਸਿੰਘ ਸਾਬੂਆਨਾ ਤੋਂ ਇਲਾਵਾ ਕਈ ਕਿਸਾਨ ਮੌਜੂਦ ਸਨ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media