
ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਅਤੇ ਪੇਂਸ਼ਨਰਾਂ ਦੀ ਸਾਮੂਹਕ ਜਥੇਬੰਦੀ ‘ਪੰਜਾਬ ਸਟੇਟ ਕਰਮਚਾਰੀ ਦਲ’ ਦੀ ਰਾਜ ਪੱਧਰ ਜੱਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿੱਚ ਬੈਠਕ ਸੰਪੰਨ ਹੋਈ ਜਿਸ ਵਿੱਚ ਗੈਸਟ ਫੈਕਲਟੀ ਯੂਨੀਅਨ ਐਮਆਰ ਕਾਲਜ ਦੇ ਰਾਜਸੀ ਕੰਵੀਂਨਰ ਅਤੇ ਫਾਜਿਲਕਾ ਦੇ ਪ੍ਰਧਾਨ ਸ਼ੇਰ ਸਿੰਘ ਸੰਧੂ ਆਪਣੇ ਸਮੂਹ ਕਰਮਚਾਰੀਆਂ ਸਹਿਤ ਸ਼ਾਮਿਲ ਹੋਏ।ਉਨ੍ਹਾਂਨੇ ਉਚਿਤ ਸਮੇਂ ਤੇ ਠੀਕ ਕਦਮ ਚੁੱਕਿਆ ਹੈ ਕਿਉਂਕਿ ਪੰਜਾਬ ਸਟੇਟ ਕਰਮਚਾਰੀ ਦਲ ਚੰਗੀ ਸੋਚ ਵਾਲੀ ਹੋਕੇ ਉਭਰੀ ਹੈ। ਜਥੇਬੰਦੀ ਦੁਆਰਾ ਕੀਤੀ ਗਈ ਪ੍ਰਾਪਤੀਆਂ ਦਾ ਇਤਹਾਸ ਗਵਾਹੀ ਦਿੰਦਾ ਹੈ।ਵਰਮਾ ਨੇ ਕਰਮਚਾਰੀ ਵਰਗ ਨੂੰ ਐਲਾਨ ਕੀਤਾ ਕਿ ਆਪਣੀ ਲੰਬੇ ਸਮੇਂ ਤੋ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਜਥੇਬੰਦੀ ਵਿੱਚ ਸ਼ਾਮਿਲ ਹੋਣ ।ਜਿਸ ਵਿੱਚ ਸ਼ਾਮਿਲ ਹੋਣ ਵਾਲੇ ਕਰਮਚਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਮੰਗਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੇ ਜਾਣਗੇ।ਇਸ ਮੌਕੇ ਕੈਸ਼ਿਅਰ ਮਮਤਾ ਗਰੋਵਰ, ਸ਼ਮਸ਼ੇਰ ਸਿੰਘ, ਸਚਿਨ, ਸੀਨੀਅਰ ਉਪ ਪ੍ਰਧਾਨ ਪ੍ਰਦੀਪ ਕੁਮਾਰ ਵਰਮਾ, ਉਪ ਪ੍ਰਧਾਨ ਓਨਿਕਾ ਕੰਬੋਜ, ਮਨਜੀਤ ਕੌਰ, ਰਾਮ ਸਿੰਘ, ਕਵਿਤਾ ਸਪੜਾ, ਵੀਰਪਾਲ ਕੌਰ, ਦਿਵਿਆ, ਸੁਭਾਸ਼ ਕੁਮਾਰ, ਰਿੰਕਲ, ਰਣਜੀਤ ਕੌਰ, ਮਮਤਾ, ਗੁਰਜਿੰਦਰ ਕੌਰ, ਮਾਇਆ ਰਾਣੀ, ਸ਼ੀਤਲ ਵਰਮਾ, ਮੀਨਾਕਸ਼ੀ, ਸੁਮਨ ਗਾਬਾ ਆਦਿ ਨੇ ਦੋਸ਼ ਲਗਾਇਆ ਕਿ ਸਰਕਾਰ ਕਰਮਚਾਰੀ ਵਿਰੋਧੀ ਹੈ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media