
ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਸਕੂਲ ਸਿੱਖਿਆ ਵਿਭਾਗ ਦੇ ਡੀ.ਜੀ.ਐਸ.ਈ. ਪੰਜਾਬ ਪ੍ਰਦੀਪ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐ.ਸਿ. ਹਰੀ ਚੰਦ ਕੰਬੋਜ ਅਤੇ ਬੀ.ਪੀ.ਈ.ਓ ਫਾਜ਼ਿਲਕਾ ਸ਼ਾਮ ਸੁੰਦਰ ਸ਼ਰਮਾ, ਪ੍ਰਵੇਸ਼ ਕੁਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਤੁਰਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਖੇ ਕਲੱਸਟਰ ਅਧੀਨ ਪੈਂਦੇ 11 ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ, ਸਕੱਤਰ ਅਤੇ ਸਮੂਹ ਮੈਂਬਰਾਂ ਦੀ ਇਕ ਰੋਜਾ ਗੈਰ-ਰਿਹਾਇਸ਼ੀ ਕਮਿਊਨਟੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਲਸਟਰ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ, ਸਕੱਤਰ ਅਤੇ ਸਮੂਹ ਮੈਂਬਰਾਂ ਨੇ ਭਾਗ ਲਿਆ। ਇਸ ਮੋਕੇ ਪ੍ਰਿੰਸੀਪਲ ਸਸਸਸ ਟਾਹਲੀ ਵਾਲਾ ਬੋਦਲਾ ਹਰੀਸ਼ ਭਠੇਜਾ, ਸੈਂਟਰ ਮੁੱਖ ਅਧਿਆਪਕ ਮੈਡਮ ਸੱਤਿਆ ਰਾਣੀ, ਐਸ.ਐਮ.ਸੀ. ਚੇਅਰਮੈਨ ਬਲਵਿੰਦਰ ਸਿੰਘ ਅਤੇ ਆਈ.ਈ.ਡੀ. ਕੰਪੋਨੈਂਟ ਇੰਚਾਰਜ ਨਿਸ਼ਾਂਤ ਅਗਰਵਾਲ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਕਮ ਰਿਸੋਰਸ ਪਰਸਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ਸੀ. ਮੈਂਬਰਾਂ ਨੂੰ ਪਹਿਲੇ ਫੇਜ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ-2009, ਦੂਜੇ ਫੇਜ ਵਿੱਚ ਪ੍ਰਵੇਸ਼ ਪੰਜਾਬ ਦੀ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਤੀਜੇ ਫੇਜ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੌਗਰਾਮ ਪੇਸ਼ ਕੀਤਾ ਗਿਆ।
ਪ੍ਰਿੰਸੀਪਲ ਭਠੇਜਾ ਅਤੇ ਆਈ.ਈ.ਡੀ. ਕੰਪੋਨੈਂਟ ਇੰਚਾਰਜ ਨਿਸ਼ਾਂਤ ਅਗਰਵਾਲ ਵੱਲੋਂ ਟ੍ਰੇਨਿੰਗ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਹਾਜਰੀ ਨੂੰ ਦੱਸਿਆਂ।ਇਸ ਤੋਂ ਇਲਾਵਾ ਮਾਪਿਆਂ ਅਤੇ ਐਸ.ਐਮ.ਸੀ. ਮੈਂਬਰਾਂ ਵੱਲੋਂ ਸਕੂਲਾਂ ਦੇ ਹੋਰ ਸੁਧਾਰ ਲਈ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਟ੍ਰੇਨਿੰਗ ਵਿੱਚ ਸਸਸਸ ਟਾਹਲੀ ਵਾਲਾ ਬੋਦਲਾ, ਸਮਿਸ ਅਲਿਆਣਾ, ਸਮਿਸ ਚਾਹਲਾਂ ਵਾਲੀ, ਸਪਸ ਸਿੰਘਪੁਰਾ, ਢਾਣੀ ਕਾਹਨਾ ਰਾਮ, ਘੱਟਿਆਂ ਵਾਲੀ ਬੋਦਲਾ, ਘੱਟਿਆਂ ਵਾਲੀ ਜੱਟਾਂ, ਅਲਿਆਣਾ, ਚਾਹਲਾਂ ਵਾਲੀ, ਖਿਉ ਵਾਲੀ ਬੋਦਲਾ, ਟਾਹਲੀ ਵਾਲਾ ਬੋਦਲਾ ਦੇ ਸਮੂਹ ਚੇਅਰਮੈਨ, ਸਕੂਲ ਮੁਖੀ ਕਮ ਸਕੱਤਰ ਅਤੇ ਐਸ.ਐਮ.ਸੀ. ਮੈਂਬਰਾਂ ਨੇ ਸਮੂਲੀਅਤ ਕੀਤੀ। ਇਸ ਟ੍ਰੇਨਿੰਗ ਵਿੱਚ ਸੈਂਟਰ ਸਕੂਲ ਵੱਲੋਂ ਚਾਹ-ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਗੈਰ-ਰਿਹਾਇਸ਼ੀ ਕਮਿਊਨਟੀ ਟ੍ਰੇਨਿੰਗ ਨੂੰ ਸਫਲ ਬਣਾਉਣ ਵਿੱਚ ਮੈਡਮ ਮਮਤਾ ਰਾਣੀ, ਮਮਤਾ ਅਵਸਥੀ, ਆਈ.ਈ.ਆਰ.ਟੀ. ਘਨਸ਼ਾਮ ਕੋਸ਼ਿਕ, ਨਵਿਤਾ ਰਾਣੀ, ਇੰਦੂ ਬਾਲਾ, ਰਾਣੀ, ਬਿਮਲਾ ਰਾਣੀ, ਕ੍ਰਿਸ਼ਨ ਲਾਲ ਨੇ ਵਿਸ਼ੇਸ਼ ਤੋਰ ਤੇ ਯੋਗਦਾਨ ਦਿੱਤਾ। ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਬੀਓਏ ਰਜਿੰਦਰ ਬਾਘਲਾ, ਕਲਰਕ ਅਨੁਰਾਗ ਛਾਬੜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅੰਤ ਵਿੱਚ ਮਹਿਮਾਨਾਂ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media