Friday, September 11, 2026

ਸਰਕਾਰੀ ਪ੍ਰਾਈਮਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਕਰਵਾੳਣ ਲਈ ਜਾਗਰੂਕਤਾ ਰੈਲੀ

PPN2102201523PPN2102201524
ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਨਵੇ ਸੈਸ਼ਨ 2015-16 ਵਿਚ ਸਰਕਾਰੀ ਸਕੂਲਾਂ ਵਿਚ ਬੱਚਿਆ ਦੇ ਦਾਖਲੇ ਦੀ ਗਿਣਤੀ ਵਧਾਉਣ ਹਿੱਤ ਪੰਜਾਬ ਸਰਕਾਰ ਅਤੇ ਸਿੱਖਿਆਂ ਵਿਭਾਗ ਦੀਆਂ ਹਦਾਇਤਾ ਅਨੁਸਾਰ ਜਿਲਾ ਸਿੱਖਿਆ ਅਧਿਕਾਰੀ ਅਤੇ ਹਰੀ ਚੰਦ ਕੰਬੋਜ ਅਤੇ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਸ਼ਾਮ ਸੁੰਦਰ ਸ਼ਰਮਾ, ਪ੍ਰਵੇਸ਼ ਜਿਲ੍ਹਾ ਕੁਆਰਡੀਨੇਟਰ ਗਰਦਿਆਲ ਸਿੰਘ ਅਤੇ ਪ੍ਰਵੇੇਸ਼ ਬਲਾਕ ਕੁਆਰਡੀਨੇਟਰ ਸਤਿੰਦਰ ਸਚਦੇਵਾ ਦੀ ਅਗਵਾਈ ਵਿਚ ਅੱਜ ਜਿਲੇ ਭਰ ਦੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਦਾਖਲਾ ਰੈਲੀ ਨੰਨੇ ਮੁੰਨੇ ਬੱਚਿਆ ਵਲੋ ਬੜੇ ਜੋਰ ਸ਼ੋਰ ਨਾਲ ਕੱਢੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਾਪਿਆ ਨੂੰ ਬੱਚਿਆ ਦੇ ਦਾਖਲੇ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾ ਵਿੱਚ ਮਿਲ ਰਹੀਆ ਸਹੂਲਤਾਂ ਬਾਰੇ ਸਕੂਲ ਮੈਨਜਮੈਂਟ ਕਮੇਟੀਆਂ ਅਧਿਆਪਕਾਂ ਅਤੇ ਬੱਚਿਆਂ ਵਲੋਂ ਲੋਕਾਂ ਨੂੰ ਦੱਸਿਆ ਗਿਆ ਤਾਂ ਕਿ ਜਿਆਦਾ ਤੋ ਜਿਆਦਾ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਅਤੇ ਇੱਥੇ ਯੋਗ ਅਧਿਆਪਕ ਅਤੇ ਸਾਫ ਸੁਥਰਾ ਦੁਪਹਿਰ ਦਾ ਖਾਣਾ, ਮੁਫਤ ਵਰਦੀਆ, ਵਜੀਫਾ ਅਤੇ ਵਿਕਲਾਂਗ ਬੱਚਿਆਂ ਨੂੰ ਸਿੱਖਿਆ ਵਲੋ ਦਿੱਤੀਆ ਜਾ ਰਹੀਆ ਸਹੂਲਤਾਂ ਦਾ ਲਾਹਾ ਮਾਪਿਆ ਅਤੇ ਬੱਚਿਆ ਨੂੰ ਮਿਲ ਸਕੇ।
ਇਸ ਮੌਕੇ ਪ੍ਰਵੇਸ਼ ਬਲਾਕ ਕੁਆਰਡੀਨੇਟਰ ਸਤਿਦਰ ਸਚਦੇਵਾ ਨੇ ਦੱਸਿਆ ਕਿ ਸਿੱਖਿਆ ਬਲਾਕ ਫਾਜਿਲਕਾ -1 ਦੇ ਵੱਖ ਵੱਖ ਸਕੂਲਾਂ ਕਬੂਲ ਸ਼ਾਹ ਖੁਬੱਣ, ਸਾਬੂਆਨਾ, ਬਾਂਡੀ ਵਾਲਾ, ਸਿਵਾਨਾ, ਪੁਰਾਨਾ ਸਿਵਾਨਾ, ਬੇਗਾ ਵਾਲੀ, ਢਾਨੀ ਕੋਟੂ ਰਾਮ, ਟਾਹਲੀ ਵਾਲਾ ਬੋਦਲਾ, ਸਿੰਘ ਪੂਰਾ, ਚਾਹਲਾ ਵਾਲੀ, ਆਦਿ ਦੇ ਬੱਚਿਆ ਵਲੋ ਜੋਸ਼ ਨਾਲ ਪਿੰਡ ਵਿਚ ਰੈਲੀਆਂ ਕੱਢੀਆ ਗਈਆ। ਇਸ ਦੌਰਾਨ ਬੱਚਿਆ ਵਲੋ ਪਿੰਡ ਵਿਚ ਪ੍ਰਵੇਸ਼ ਪ੍ਰੋਜੈਕਟ ਸਬੰਧੀ ਨਾਅਰੇ ਬੋਲੇ ਗਏ । ਰੈਲੀ ਨੂੰ ਸਫਲ ਬਣਾਉਣ ਵਿਚ ਸਮੂਹ ਸਕੂਲ ਮੁੱਖੀਆ ਸਮੇਤ ਪ੍ਰਵੇਸ਼ ਟੀਮ ਦੇ ਬਲਾਕ ਕੁਆਰਡੀਨੇਟਰ ਸੰਜੀਵ ਕੁਮਾਰ, ਤਰਨਜੀਤ ਸਿੰਘ, ਗੁਰਮੀਤ ਸਿੰਘ ਨੇ ਸਹਿਯੋਗ ਦਿੱਤਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply