ਆਟਰੇਲ਼ੀਆ ਦੇ ਸ਼ਹਿਰ ਮੈਲਬੋਰਨ ਵਿੱਚ ਖੇਡੇ ਮੈਚ ‘ਚ ਸ਼ਿਖਰ ਧਵਨ ਬਣੇ ਮੈਨ ਆਫ ਦਾ ਮੈਚ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਭਾਰਤ ਤੇ ਦੱਖਣੀ ਅਪਰੀਕਾ ਦਰਮਿਆਨ ਹੋਏ ਆਈ.ਸੀ.ਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 130 ਦੌੜਾਂ ਨਾਲ ਹਰਾ ਕੇ ਇਤਿਹਾਸ ਰਚਿਆ ਹੈ।ਵਿਸ਼ਵ ਕੱਪ ਵਿੱਚ ਭਾਤਰ ਨੇ ਪਹਲਿੀ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ, ਜਦਕਿ ਦੱਖਣੀ ਅਫਰੀਕਾ ਦੇ ਮੁਕਾਬਲੇ ਭਾਰਤ ਨੂੰ ਇਹ ਜਿੱਤ 23 ਸਾਲ ਬਾਅਦ ਨਸੀਬ ਹੋਈ ਹੈ। ਮੈਲਬੋਰਨ ਵਿੱਚ ਦੱਖਣੀ ਅਫਰੀਕਾ ਨਾਲ ਮੈਚ ਵਿੱਚ ਭਾਰਤ ਨੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਲਿਆ ਅਤੇ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਉਸ ਨੇ 307 ਦੌੌੜਾਂ ਬਣਾਈਆਂ ਅਤੇ ਅਫਰੀਕਾ ਨੂੰ 308 ਦੌੜਾਂ ਬਨਾਉਣ ਦਾ ਟੀਚਾ ਦਿੱਤਾ, ਜੋ ਉਸ ਦੇ ਖਿਡਾਰੀ ਪੂਰਾ ਨਾ ਕਰ ਸਕੇ ਅਤੇ ਅਫਰੀਕਾ ਦੀ ਪੂਰੀ ਟੀਮ 40.2 ਓਵਰਾਂ ਵਿੱਚ 177 ਦੌੜਾਂ ਤੇ ਸਿਮਟ ਕੇ ਰਹਿ ਗਈ।
ਭਾਰਤ ਦੇ ਸ਼ਿਖਰ ਧਵਨ ਨੇ 146 ਗੇਂਦਾਂ ‘ਤੇ ਸ਼ਾਨਦਾਰ 137, ਅਜਿਨਕਿਆ ਰਿਹਾਨਾ ਨੇ 60 ਗੇਂਦਾਂ ‘ਤੇ 79 ਅਤੇ ਵਿਰਾਟ ਕੋਹਲੀ ਨੇ 60 ਗੇਂਦਾਂ ‘ਤੇ 46 ਦੌੜਾਂ ਬਣਾਈਆਂ।ਜਦਕਿ ਰਵੀ ਚੰਦਰਨ ਅਸ਼ਵਿਨ ਨੇ 41 ਦੌੜਾਂ ਦੇ ਕੇ 3, ਮੋਹਿਤ ਸ਼ਰਮਾ ਨੇ 31 ਦੌੜਾਂ ਦੇ ਕੇ 2 ਅਤੇ ਰਵਿੰਦਰ ਜਡੇਜਾ ਨੇ 37 ਦੌੜਾਂ ਦੇ ਕੇ 1 ਅਤੇ ਮੁਹੰਮਦ ਸ਼ਾਮੀ ਨੇ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।ਸ਼ਿਖਰ ਧਵਨ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।
ਦੱਖਣੀ ਅਫਰੀਕਾ ਦੇ ਪੈਫ ਡੂ ਫਲੈਸਿਸ ਨੇ 71 ਗੇਂਦਾਂ ‘ਤੇ 55, ਐਬ ਡੀ ਵਿਲੀਅਰਜ਼ ਨੇ 38 ਗੇਂਦਾਂ ‘ਤੇ 30 ਦੌੜਾਂ ਬਣਾਈਆਂ।ਇਸੇ ਤਰਾਂ ਅਫਰੀਕਾ ਦੇ ਮੌਰਨੇ ਮੋਕਲ ਨੇ 59 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਆਈ.ਸੀ.ਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤ ਦੀ ਅੱਜ ਦੂਜੀ ਜਿੱਤ ਹੈ, ਇਸ ਤੋਂ ਪਹਿਲਾਂ ਉਹ ਪਾਕਿਸਤਾਨ ਨੂੰ ਪਹਿਲੇ ਮੈਚ ਵਿੱਚ ਕਰਾਰੀ ਹਾਰ ਦੇ ਚੁੱਕਾ ਹੈ।
ਭਰਤੀ ਟੀਮ ਦੀ ਇਸ ਜਿੱਤ ‘ਤੇ ਮੈਲਬੋਰਨ ਤੋਂ ਇਲਾਵਾ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਕ੍ਰਿਕਟ ਪ੍ਰੇਮੀ ਨੱਚ ਗਾ ਕੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀਆਂ ਸਾਂਝੀਆਂ ਕਰ ਦਹੇ ਹਨ । ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਭਾਰਤੀ ਟੀਮ ਦੀ ਇਸ ਬੇਮਿਸਾਲ ਜਿੱਤ ‘ਤੇ ਟਵੀਟ ਕਰਕੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।
ਜਿਕਰਗ਼ੋਗ ਹੈ ਕਿ ਅੱਜ ਦੇ ਇਸ ਮੈਚ ਵਿੱਚ ਭਾਰਤ ਦੇ ਮਾਸਟਰ ਬਲਾਸਟਰ ਸਚਿਨ ਵੀ ਮੌਜੂਦ ਸਨ, ਜੋ ਇਸ ਵਾਰ ਕ੍ਰਿਕਟ ਮੈਦਾਨ ਦੀ ਥਾਂ ਕ੍ਰਿਕਟ ਗੈਲਰੀ ਵਿੱਚ ਬਿਰਾਜਮਾਨ ਸਨ।
Punjab Post Daily Online Newspaper & Print Media