ਪ੍ਰੀਖਿਆ ਡਿਊਟੀਆਂ ਦੂਰ ਦੁਰਾਡੇ ਲਗਾਉਣ ‘ਤੇ ਲੈਕਚਰਾਰ, ਮਾਸਟਰ ਕੇਡਰ, ਅਧਿਆਪਕ ਦਲ ਵਿਚ ਰੋਸ
ਫਾਇਲ ਫੋਟੋ ਰਵਿੰਦਰਪਾਲ ਸਿੰਘ ਚਾਹਲ, ਬਾਬਾ ਤਾਰਾ ਸਿੰਘ, ਬਲਦੇਵ ਸਿੰਘ ਬੁੱਟਰ।
ਬਟਾਲਾ, 22 ਫਰਵਰੀ (ਨਰਿੰਦਰ ਬਰਨਾਲ) – 22 ਫਰਵਰੀ ਜਿਉਂ ਹੀ ਪ੍ਰੀਖਿਆਂਵਾਂ ਦੇ ਦਿਨ ਨੇੜੇ ਆਉਦੇ ਹਨ, ਵਿਭਾਗ ਵੱਲੋਂ ਅਧਿਆਪਕਾਂ ਦੀਆਂ ਪ੍ਰੀਖਿਆਵਾਂ ਦੀਆਂ ਡਿਊਟੀਆਂ ਦੂਰ ਦਰੇਡੇ ਲਗਾ ਕਿ ਪ੍ਰੇਸਾਨ ਕੀਤਾ ਜਾਂਦਾ ਹੈ। ਇਸ ਵਾਰ ਵੀ ਸਾਲ 2015 ਦੀਆਂ ਪ੍ਰੀਖਿਆਵਾਂ 28 ਫਰਵਰੀ ਤੋ ਸੂਰੂ ਹੋ ਰਹੀਆਂ ਹਨ, ਤੇ ਅਧਿਆਪਕਾਂ ਦੀਆਂ ਡਿਉਟੀਆਂ ਉਹਨਾ ਦੇ ਸਟੇਸਨਾ ਤੋ 30 ਤੋ 50 ਕਿਲੋ ਮੀਟਰ ਦੀ ਦੂਰੀ ਤੇ ਲਗਾ ਦਿਤੀਆਂ ਗਈਆਂ ਹਨ।ਪ੍ਰੈਸ ਬਿਆਨ ਵਿਚ ਲੈਕਚਰਾਰ ਯੂਨੀਅਨ ਦੇ ਗੁਰਦਾਸਪੁਰ ਦੇ ਪ੍ਰਧਾਂਨ ਰਵਿੰਦਰਪਾਲ ਸਿੰਘ ਚਾਹਲ, ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਅਧਿਆਪਕ ਦਲ ਗੁਰਦਾਸਪੁਰ ਦੇ ਪ੍ਰਧਾਂਨ ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਬੋਰਡ ਨਾਲ ਸਮੇਂ ਸਮੇਂ ਤੇ ਕੀਤੀਆਂ ਗਈਆਂ ਯੂਨੀਅਨਾਂ ਦੀਆਂ ਬੈਠਕਾਂ ਵਿਚ ਇਹ ਗੱਲ ਬੋਰਡ ਨੇ ਮੰਨੀ ਸੀ ਕਿ ਅਧਿਆਪਕਾਂ ਦੀਆਂ ਪ੍ਰੀਖਿਆ ਆਪਣੇ ਕਲੱਸਟਰ ਵਿਚ ਜਾਂ ਰਿਹਾਇਸ਼ ਨੇੜੇ ਲਗਾਈਆਂ ਜਾਣ।ਬੋਰਡ ਦੇ ਉੱਚ ਅਧਿਕਾਰੀਆਂ ਨੇ ਇਹ ਗੱਲ ਤੇ ਪੂਰਨ ਵਿਸ਼ਵਾਸ਼ ਦਿਵਾਇਆ ਸੀ ਕਿ ਅਧਿਆਪਕਾਂ ਦੀਆਂ ਡਿਉਟੀਆਂ 15 ਕਿਲੋ ਦੇ ਘੇਰੇ ਵਿਚ ਹੀ ਲਗਾਈਆਂ ਜਾਣਗੀਆਂ ।ਪਰ ਅਧਿਆਪਕਾਂ ਤੋਂ ਇਕੱਤਰ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸਤਰੀ ਲੈਕਚਰਾਰਾਂ ਦੀਆਂ ਡਿਉਟੀਆਂ ਵੀ ੪੫ ਕਿਲੋ ਮੀਟਰ ਦੀ ਦੂਰੀ ਤੇ ਦੂਰ ਦੁਰੇਡੇ ਹੋਰ ਕਲੱਸਟਾ ਵਿਚ ਲਗਾ ਦਿਤੀਆਂ ਗਈਆਂ ਹਨ। ਦੂਰ ਡਿਊਟੀਆਂ ਲੱਗਣ ਕਾਰਨ ਅਧਿਆਪਕਾਂ ਵਿਚ ਬੈਚੈਨੀ ਪਾਈ ਜਾ ਰਹੀ ਹੈ।ਇਸਤਰੀ ਮੁਲਾਜਮਾਂ ਵਿਚ ਫਤਹਿਗੜ ਚੂੜੀਆਂ ਤੋ ਅਧਿਆਪਕਾਂ ਦੀ ਡਿਊਟੀ ਰੰਗੜ ਨੰਗਲ , ਬਟਾਲਾ ਚ ਕਈ ਡਿਊਟੀਆਂ ਘੁਮਾਣਾਂ ਤੋ ਵੀ ਅੱਗੇ ਲਗਾਦਿਤੀਆਂ ਗਈਆਂ ਜਦ ਕਿ ਇਸਤਰੀ ਅਧਿਆਪਕਾਂ ਨੂੰ ਡਬਲ ਸਿਫਟ ਹੋਣ ਕਾਰਨ ਕਈ ਮੁਸਕਿਲਾਂ ਦੀ ਸਾਹਮਣਾ ਕਰਨਾ ਪੈ ਸਕਦਾ ਹੈ। ਡਿਊਟੀਆਂ ਤੇ ਗਏ ਅਧਿਆਪਕਾਂ ਦੀ ਸੁਰੱਖਿਆ ਦਾ ਵੀ ਕੋਈ ਪੁਰਖਾ ਪ੍ਰਬੰਧ ਨਹੀਂ , ਤੇ ਕਈ ਵਾਰੀ ਅਧਿਆਪਕਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਅਧਿਆਪਕ ਵਰਗ ਉਪਰ ਵਿਭਾਗ ਬੇ ਵਿਸਵਾਸੀ ਕੀਤੀ ਜਾ ਰਹੀ ਹੈ। ਪਹਿਲਾਂ ਪ੍ਰਸਨ ਪੱਤਰ ਕੇਦਰ ਕੰਟਰੋਲਰ ਪਾਸ ਹੀ ਹੁੰਦੇ ਸਨ ਪਰ ਬੈਕਾਂ ਵਿਚ ਜਮਾਂ ਪ੍ਰਸਨ ਪੱਤਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਵਿਭਾਗ ਨੂੰ ਆਪਣੇ ਅਫਸਰਾਂ ਤੇ ਅਧਿਆਕਾਂ ਉਪਰ ਵਿਸਵਾਸ ਨਹੀ ਰਿਹਾ ।ਅਧਿਆਪਕ ਯੂਨੀਅਨਾਂ ਦੇ ਆਗੂਆਂ ਨੇ ਬੋਰਡ ਤੋ ਮੰਗ ਕੀਤੀ ਕਿ ਪ੍ਰੀਖਿਆ ਡਿਊਟੀਆਂ ਆਪਣੇ ਹੀ ਕਲੱਸਟਰ ਵਿਚ ਲਗਾਈਆਂ ਜਾਣ। ਦੂਰ ਦੁਰੇਡੇ ਲਗਾਈਆਂ ਗਈਆਂ ਡਿਉਟੀਆਂ ਕੱਟ ਕਿ ਨਜਦੀਕ ਆਪਣੇ ਹੀ ਕਲੱਸਟਾਂ ਵਿਚ ਲਗਾ ਦਿਤੀਆਂ ਜਾਣ।
Punjab Post Daily Online Newspaper & Print Media