
ਹੁਸ਼ਿਆਰਪੁਰ, 22 ਫਰਵਰੀ (ਸਤਵਿੰਦਰ ਸਿੰਘ) – ਭਾਰਤ ਨੂੰ ਪੋਲੀਓ ਮੁਕਤ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਤੇ ਅੱਜ ਜ਼ਿਲ੍ਹੇ ਵਿੱਚ ਮਨਾਏ ਜਾ ਰਹੇ ਪਲਸ ਪੋਲੀਓ ਮੁਹਿੰਮ ਤਹਿਤ ਪੀ. ਐਚ. ਸੀ ਚੱਕੋਵਾਲ ਵਿਖੇ ਮਿਸਜ ਡਾ. ਸਰਦੂਲ ਸਿੰਘ ਸੀਨੀਅਰ ਮੈਜੀਕਲ ਅਫਸਰ ਨੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸਿਨ ਪਿਲਾ ਕੇ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਦਿਨ ਪੀ ਐਚ ਸੀ ਚੱਕੋਵਾਲ ਵਿੱਚ ਵੱਖ-ਵੱਖ ਥਾਵਾਂ ਤੇ ਸਿਹਤ ਵਿਭਾਗ ਵੱਲੋਂ ਲਗਾਏ ਗਏ 76 ਪੋਲੀਓ ਬੂਥਾਂ ਤੇ 16074 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਜਿਨ੍ਹਾਂ ਵਿੱਚ 304 ਕਰਮਚਾਰੀ ਇਸ ਮਹਿਮ ਨੂੰ ਨੇਪਰੇ ਚਾੜਨਗੇ।ਇਸ ਮੋਕੇ ਸੀਨਅਰ ਮੈਡੀਕਲ ਅਫਸਰ ਡਾ ਸਰਦੂਲ ਸਿੰਘ ਨੇ ਦੱਸਿਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਨ ਪੋਲੀਓ ਬੂਥ ਤੇ ਵੈਕਸੀਨ ਨਾ ਪੀ ਸਕਣਗੇ, ਉਨ੍ਹਾਂ ਬੱਚਿਆਂ ਨੂੰ 23 ਅਤੇ 24 ਫਰਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਵੈਕਸਿਨ ਦੀ ਖੁਰਾਕ ਪਿਲਾਈ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬੱਚਾ ਪੋਲੀਓ ਵੈਕਸੀਨ ਪੀਣ ਤੋਂ ਵਾਂਝਾ ਨਾ ਰਹੇ। ਉਹਨਾ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹਿੰਮ ਦੌਰਾਨ ਪੀ ਐਚ ਸੀ ਦੇ ਏਰੀਏ ਵਿੱਚ ਭੱਠੇ ਅਤੇ ਝੁੱਗੀਆਂ ਦੇ ਡੇਰਿਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਬਾਹਰਲੇ ਪ੍ਰਦੇਸ਼ਾਂ ਤੋਂ ਆਏ ਪ੍ਰਵਾਸੀ ਪਰਿਵਾਰਾਂ ਨੂੰ ਅਪੀਲੀ ਕੀਤੀ ਕਿ ਉਹ ਪੋਲੀਉ ਬੂਥਾਂ ਤੇ ਜਾ ਕੇ ਬੱਚਿਆਂ ਨੂੰ 2 ਬੂੰਦਾਂ ਜਿੰਦਗੀ ਦੀਆਂ ਜਰੂਰ ਪਿਲਾਉਣ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media