ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਚੁੱਘੇ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਰਜਿ. ਚੁੱਘੇ ਕਲਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਨਾਟਕਕਾਰ ਅਜਮੇਰਸਿੰਘ ਔਲਖ ਸਨਮਾਨ ਸਮਾਰੋਹ ਨੂੰ ਸਮਰਪਿਤ 13ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਮਾਸਟਰਸੁਖਜਿੰਦਰ ਕੁਮਾਰ, ਪ੍ਰੈਸ ਸਕੱਤਰ ਅਤੇ ਤਰਕਸ਼ੀਲ ਆਗੂ ਰਾਮ ਸਿੰਘ ਨਿਰਮਾਣ ਚੂੱਘੇ ਕਲਾਂ ਨੇ ਦਸਿਆ ਕਿ ਮੇਲੇ ਦੀ ਸ਼ੁਰੂਆਤ ਲੋਕ ਸੰਗੀਤ ਮੰਡਲੀ ਜਗਸੀਰ ਜੀਦਾ ਦੇ ਸਮਾਜਿਕ ਸੱਭਿਆਚਾਰਕ, ਤਰਕਸ਼ੀਲ ਅਤੇ ਇਨਕਲਾਬੀ ਗੀਤਾਂ, ਟੱਪਿਆਂ, ਬੋਲੀਆਂਅਤੇ ਸ਼ਹੀਦਾਂ ਦੀਆਂ ਵਾਰਾਂ ਨਾਲ ਹੋਈ।ਮੰਚ ਰੰਗ ਮੰਚ ਬਠਿੰਡਾ ਵੱਲੋਂ ਬਲਰਾਜ ਸਾਗਰ ਦੀ ਨਿਰਦੇਸ਼ਨਾਂ ਹੇਠ ਨਾਟਕਜਦੋਂ ਚੰਦ ਰੋਟੀ ਲਗਦਾ ਹੈ ਅਤੇ ਆਵਾਮ ਰੰਗ ਮੰਚ ਭਗਤਾ ਭਾਈਕਾ ਦੀ ਹੈਪੀ ਭਗਤਾ ਦੀ ਨਾਟਕ ਟੀਮ ਵੱਲੋਂ ਬਹੁਤ ਹੀਵਧੀਆ ਨਾਟਕ ਕਾਫਲੇ ਪੇਸ਼ ਕੀਤਾ ਗਿਆ।ਚੁੱਘੇ ਖੁਰਦ ਦੇ ਵਿਦਿਆਰਥੀਆਂ ਵੱਲੋਂ ਕੋਰੀਓਗਰਾਫੀਆਂ ਫਾਂਸੀ ਅਤੇ ਭਰੂਣ ਹੱਤਿਆ ਵਿਰੋਧੀ ਮੈਨੂੰ ਜੱਗ ਵੇਖਣ ਦਾ ਚਾਅ ਪੇਸ਼ ਕੀਤੀਆਂ।ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਪਵੇਲ ਕੁੱਸਾ ਨੇ ਅਪਣੇ ਵਿਚਾਰ ਪੇਸ਼ ਕੀਤੇ।ਕਲੱਬ ਵੱਲੋਂ ਖੂਨਦਾਨ ਕਰਨ ਵਾਲੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ।ਕਲੱਬ ਦੇ ਸਕੱਤਰ ਕੁਲਵਿੰਦਰ ਸਿੰਘ ਨੇ ਦਰਸ਼ਕਾਂ ਨੂੰ ‘ਜੀ ਆਇਆਂ ਆਖਿਆ ।ਕਲੱਬ ਦੇ ਪ੍ਰਧਾਨ ਵੱਲੋਂ ਪਿੰਡ ਦੀਆਂ ਸਾਂਝੀਆਂ ਮੰਗਾਂਅਤੇ ਕਲੱਬ ਦੀਆਂ ਸਾਲ ਭਰ ਦੀਆਂ ਸਰਗਰਮੀਆ ਲੋਕਾਂ ਨਾਲ ਸਾਂਝੀਆਂ ਕੀਤੀਆਂ ।ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਸਾਹਿਤ ਦੇ ਸਟਾਲ ਲਗਾੲ ਏ ਗਏ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media