Monday, March 30, 2026

ਥਾਣਾ ਸੁਲਤਾਨਵਿੰਡ ਦੇ ਇਲਾਕੇ ਕੋਟ ਮਿੱਤ ਸਿੰਘ ‘ਚ ਹੋਈ ਪੁਲਿਸ ਪਬਲਿਕ ਮੀਟਿੰਗ

PPN2302201504 PPN2302201505
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਥਾਣੇ ਤਹਿਤ ਪੈਂਦੇ ਕੋਟ ਮਿੱਤ ਸਿੰਘ ਦੇ ਇੱਕ ਪੈਲਸ ਵਿਖੇ ਪੁਲਿਸ ਪਬਲਿਕ ਮੀਟ ਕਰਵਾਈ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਏ.ਡੀ.ਸੀ.ਪੀ ਪਰਮਪਾਲ ਸਿੰਘ, ਏ.ਸੀ.ਪੀ. ਬਾਲ ਕ੍ਰਿਸ਼ਨ ਸਿੰਗਲਾ, ਏ.ਡੀ.ਸੀ.ਪੀ. ਟ੍ਰੈਫਿਕ ਸ੍ਰੀ ਦਰੁਮਨ ਨਿੰਬਲੇ, ਥਾਣਾ ਸੁਲਤਾਨਵਿੰਡ ਇੰਚਾਰਜ ਪ੍ਰਵੇਸ਼ ਚੋਪੜਾ ਸ਼ਾਮਲ ਹੋਏ। ਸੁਲਤਾਨਵਿੰਡ ਸਥਿਤ ਪੈਲਸ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਮੋਹਤਬਾਰਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਇੰਦਰਜੀਤ ਸਿੰਘ ਪੰਡੋਰੀ ਤੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਆਦਿ ਨੇ ਨਸ਼ਿਆਂ ਅਤੇ ਕਰਾਇਮ ਸਬੰਧੀ ਹੋਈ ਇਸ ਮੀਟਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ ਪੁਲਿਸ ਤੇ ਆਮ ਲੋਕਾਂ ਵਿੱਚ ਸਾਂਝ ਵਧਦੀ  ਹੈ ਅਤੇ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ।
ਇਸ ਮੌਕੇ ਅਕਾਲੀ ਆਗੂ ਟਹਿਲ ਸਿੰਘ ਨੇ ਸੁਝਾਅ ਦਿੱਤਾ ਕਿ ਜੇਲ੍ਹਾਂ ਵਿੱਚ ਮੋਬਾਇਲ ਸੇਵਾ ਬੰਦ ਕਰਨ ਲਈ ਜੈਮਰ ਲਗਾਏ ਜਾਣ ਅਤੇ ਲੈਂਡਲਾਈਨ ਟੈਲੀਫੋਨ ਸੇਵਾ ਉਪਲਬਧ ਕਰਵਾਈ ਜਾਵੇ ਤਾਂ ਜੋ ਕੋਈ ਵੀ ਸਮੱਗਰ ਜੇਲ੍ਹ ਵਿੱਚ ਬੈਠ ਕੇ ਆਪਣਾ ਧੰਦਾ ਨਾ ਚਲਾ ਸਕੇ।ਮਨਜੀਤ ਸਿੰਘ ਖਾਲਸਾ ਨੇ ਸਵਰਨਕਾਰਾਂ ਦੇ ਬਜਾਰ ਟਾਹਲੀ ਵਾਲਾ ਚੌਕ ਵਿੱਚ ਪੀਸੀਆਰ ਗਸ਼ਤ ਵਧਾਉਣ ਦੀ ਮੰਗ ਰੱਖੀ।ਇੱਕ ਹੋਰ ਵਿਅੱਕਤੀ ਨੇ ਪੀਸੀਆਰ ਮੁਲਜ਼ਮਾਂ ਬਾਰੇ ਕਿਹਾ ਕਿ ਉਹ ਕਹਿੰਦੇ ਹਨ ਕਿ ਉਨਾਂ ਨੂੰ 2 ਲੀਟਰ ਪੇਟਰੋਲ ਮਿਲਦਾ ਹੈ,ੈ ਜਿਸ ਨਾਲ ਜਿਆਦਾ ਪੈਟਰੋਲਿੰਗ ਨਹੀਂ ਹੋ ਸਕਦੀ।ਸਾਬਕਾ ਕੌਂਸਲਰ ਪ੍ਰਤਾਪ ਸਿੰਘ ਪੱਖਿਆਂ ਵਾਲਾ ਨੇ ਕਿਹਾ ਸੁਲਤਾਨਵਿੰਡ ਰੋਡ ‘ਤੇ ਰੇਹੜੀਆਂ ਕਾਰਣ ਟਰੈਫਿਕ ਜਾਮ ਲੱਗਾ ਰਹਿੰਦਾ ਹੈ।
ਮੋਹਤਬਾਰਾਂ ਅਤੇ ਪਬਲਿਕ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਅਰੰਭੀ ਮੁਹਿੰਮ ਵਿੱਚ ਪੰਜਾਬ ਪੁਲਿਸ ਨੇ ਬੀੜਾ ਚੁਕਿਆ ਹੈ ਅਤਟੇ ਬੜੀ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਕੰਮ ਕੀਤਾ ਹੈ ਅਤੇ ਨਸ਼ਿਆਂ ਵਿੱਚ ਕਾਫੀ ਕਮੀ ਆਈ ਹੈ। ਸ਼ਹਿਰ ਵਿੱਚ ਟ੍ਰੈਫਿਕ ਸਬੰਧੀ ਉਠਾਏ ਗਏ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਟੋਲ ਫ੍ਰੀ ਨੰ. 1073 ਵਿੱਚ ਟ੍ਰੈਫਿਕ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਕਿਤੇ ਵੀ ਟ੍ਰੈਫਿਕ ਰੁਕਣ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੀ.ਸੀ.ਆਰ ਦੀ ਗਸ਼ਤ ਬਾਰੇ ਉਹਨਾਂ ਕਿਹਾ ਕਿ ਪੀ.ਸੀ.ਆਰ. ਗੱਡੀਆਂ ਵਿੱਚ ਜੀ.ਪੀ.ਆਰ.ਐਸ ਸਿਸਟਮ ਲਗਾਇਆ ਜਾ ਰਿਹਾ ਹੈ। ਜਿਸ ਨਾਲ ਪੈਟਰੋੋਲਿੰਗ ਚੈਕ ਹੋ ਸਕੇਗੀ ਅਤੇ ਇਹ ਵੀ ਪਤਾ ਲੱਗੇਗਾ ਕਿ ਪੀਸੀਆਰ ਮੁਲਾਜ਼ਮ ਕਿੰਨੀ ਦੇਰ ਰੁਕਦੇ ਹਨ । ਉਨਾਂ ਕਿਹਾ ਕਿ ਘੱਟੋ ਘੱਟ ਦੋ ਲੀਟਰ ਵਿੱਚ 60 ਕਿਲੋਮੀਟਰ ਪੈਟਰੋਲਿੰਗ ਹੋਣੀ ਚਾਹੀਦੀ ਹੈ। ਉਹਨਾਂ ਹਾਜ਼ਰ ਇਕੱਠ ਨੂੰ ਯਕੀਨ ਦਿਵਾਇਆ ਕਿ ਪੁਲਿਸ ਪਬਲਿਕ ਮੀਟਿੰਗਾਂ ਦਾ ਮੰਤਵ ਜਿਥੇ ਪਬਲਿਕ ਨਾਲ ਸਿੱਧਾ ਸੰਪਰਕ ਕਰਨਾ ਹੈ। ਉਥੇ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਰਹਿਤ ਸਾਫ ਸੁਥਰੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਦੇ ਸੀਨੀਅਰ ਅਫਸਰ ਉਹਨਾਂ ਸਮੇਤ ਐਤਵਾਰ ਤੋਂ ਬਿਨਾਂ ਹਰ ਰੋਜ਼ ਸਵੇੇਰੇ 11.00 ਵਜੇ ਤੋਂ 1.00 ਵਜੇ ਤੱਕ ਦਫਤਰਾਂ ਵਿੱਚ ਹਾਜ਼ਰ ਰਹਿਣਗੇ। ਕੋਈ ਵੀ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਹੈ ।
ਇਸ ਮੌਕੇ ਗੁਰਬਿੰਦਰ ਸਿੰਘ ਮਾਹਲ, ਮੁਖਤਾਰ ਸਿੰਘ ਖਾਲਸਾ, ਬਲਵਿੰਦਰ ਸਿੰਘ ਖੱਡਰ ਭੰਡਾਰ, ਮੋਹਨ ਸਿੰਘ ਮਾੜੀਮੇਘਾ, ਮੋਹਨ ਸਿੰਘ ਸ਼ੈਲਾ, ਗੁਰਜੀਤ ਸਿੰਘ ਭੁੱਲਰ, ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਭਜੋਤ ਸਿੰਘ ਸੁਲਤਾਨਵਿੰਡ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਨਵਾਂ ਪਿੰਡ, ਬਲਵਿੰਦਰ ਸਿੰਘ ਬਿੱਟੂ, ਪਰਮਜੀਤ ਸਿੰਘ ਰਾਜੇਵਾਲ, ਹਰਚਰਨ ਸਿੰਘ ਪ੍ਰਧਾਨ, ਬੀਬੀ ਰਣਜੀਤ ਕੌਰ, ਜਸਵਿੰਦਰ ਕੌਰ, ਸਵਿੰਦਰ ਕੌਰ, ਗੁਰਸ਼ਰਨ ਕੌਰ, ਮਹਿਕ ਰਾਜਪੁਤ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply