Sunday, March 29, 2026

ਸੜਕ ਹਾਦਸੇ ਵਿਚ ਅਣਪਛਾਤਾ ਵਿਅਕਤੀ ਗੁਰੂ ਨਾਨਕ ਹਸਪਤਾਲ ਵਿਖੇ ਜੇਰੇ ਇਲਾਜ

PPN2302201510
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਕੰਨਟੋਨਮੈਂਟ ਥਾਣਾ ਇੰਚਾਰਜ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਜਿਸ ਦੀ ਉਮਰ ਕਰੀਬ 30/32 ਸਾਲ ਕੱਦ 5 ਫੁੱਟ 6 ਇੰਚ, ਰੰਗ ਕਾਲਾ ਇਸਨੇ ਕਾਲੀ-ਪੀਲੀ ਚੈਕ ਵਾਲੀ ਕਮੀਜ ਪਾਈ ਹੈ ਅਤੇ ਕਮੀਜ ਦੇ ਥੱਲੇ ਲਾਲ ਨੀਲੀ, ਚਿਟੀ ਗੋਲਧਾਰੀ ਵਾਲੀ ਟੀ-ਸਰਟ ਪਾਈ ਹੋਈ ਹੈ ਅਤੇ ਨੀਲੇ ਰੰਗ ਦੀ ਜੀਨ ਪੈਟ ਪਾਈ ਹੈ। ਇਹ ਪੈਰਾ ਤੋ ਨੰਗਾਂ, ਜਿਸ ਨੂੰ ਰਾਮਤੀਰਥ ਰੋਡ ਖਾਲਸਾ ਕਾਲਜ ਦੇ ਪਿੱਛਲੇ ਪਾਸੇ ਰਜਿੰਦਰ ਨਗਰ, ਲਾਭ ਸਿੰਘ ਨਗਰ ਵਿੱਖੇ 18-02-2015 ਨੂੰ ਵਕਤ ਕਰੀਬ 09:00 ਵਜੇ ਰਾਤ ਕਿਸੇ ਅਣਪਛਾਤੇ ਵਾਹਣ ਨੇ ਐਕਸੀਡੈਂਟ ਕਰਕੇ ਸੱਟਾਂ ਲੱਗਾ ਦਿੱਤੀਆਂ ਸਨ, ਨੂੰ ਐਬੂਲੈਸ 108 ਰਾਹੀ ਗੁਰੂ ਨਾਨਕ ਦੇਵ ਹਸਪਤਾਲ, ਦੇ ਸਰਜੀਕਲ ਵਾਰਡ ਨੰਬਰ 3 ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਇਹ ਜੇਰੇ ਇਲਾਜ ਹੈ। ਅਗਰ ਕਿਸੇ ਵਿਅਕਤੀ ਨੂੰ ਇਸ ਦੀ ਪਛਾਣ ਹੈ ਤਾਂ ਉਹ ਮੁੱਖ ਅਫਸਰ ਥਾਣਾ ਕੰਟੋਨਮੈਂਟ ਨਾਲ ਮੋਬਾਇਲ ਨੰਬਰ 97811-30237 ਅਤੇ ਚੌਕੀ ਇੰਚਾਰਜ ਮਾਹਲ ਬਾਈਪਾਸਦੇ ਦਾ ਮੋਬਾਇਲ ਨੰਬਰ 97811-30244 ‘ਤੇ ਸੰਪਰਕ ਕਰਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply