Wednesday, March 25, 2026

ਸਿਹਤਯਾਬੀ ਤੋਂ ਬਾਅਦ ਅਹੁਦੇਦਾਰਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਪੱਜੇ ਪ੍ਰਧਾਨ ਸ. ਚੱਢਾ

PPN2402201508

ਅੰਮ੍ਰਿਤਸਰ, 24 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਸਿਹਤਯਾਬੀ ਤੋਂ ਬਾਅਦ ਅਹੁਦੇਦਾਰਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਪੱਜੇ ਜਿੱਥੇ ਉਹਨਾਂ ਨਵੇਂ ਬਣੇ ਸੁਖਆਸਨ ਸਾਹਿਬ ਦੇ ਦਰਸ਼ਨ ਕੀਤੇ। ਉਹਨਾਂ ਗੁਰੁ ਸਾਹਿਬ ਅ’ਗੇ ਤੰਦਰੁਸਤੀ ਅਤੇ ਚੀਫ ਖਾਲਸਾ ਦੀਵਾਨ ਦੀ ਤਰੱਕੀ ਲਈ ਹੋਰ ਵੀ ਉਤਸ਼ਾਹ ਭਰਪੂਰ ਬਲ ਬਖਸ਼ਣ ਦੀ ਅਰਦਾਸ ਕੀਤੀ। ਅਰਦਾਸ ਉਪਰੰਤ, ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਉਹਨਾਂ ਚੀਫ ਖਾਲਸਾ ਦੀਵਾਨ ਦੇ ਵਿਕਾਸ ਕਾਰਜਾਂ ਦਾ ਜ਼ਾਇਜਾ ਲਿਆ ਅਤੇ ਅ’ਗੋਂ ਦੇ ਵਿਕਾਸ ਕੰਮਾਂ ਲਈ ਵੀ ਵਿਚਾਰ ਵਟਾਂਦਰਾ ਕੀਤਾ।ਇਸ ਮੋਕੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ, ਸ਼ਥਾਨਕ ਪ੍ਰਧਾਨ ਨਿਰਮਲ ਸਿੰਘ, ਐਡੀਸ਼ਨਲ ਸੱਕਤਰ ਹਰਮਿੰਦਰ ਸਿੰਘ, ਜਾਇੰਟ ਸੱਕਤਰ ਹਰਜੀਤ ਸਿੰਘ ਚੱਢਾ ਅਤੇ ਮੈਂਬਰ ਇੰਚਾਰਜ ਹਰਜੀਤ ਸਿੰਘ ਹਾਜਰ ਸਨ।ਜਿਕਰਯੋਗ ਹੈ ਕਿ ਪਿਛਲੇ ਦਿਨੀਂ ਤਬੀਅਤ ਦੇ ਖਰਾਬ ਚਲਦਿਆਂ ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਨੇ ਸ਼ਥਾਨਕ ਪ੍ਰਧਾਨ ਨਿਰਮਲ ਸਿੰਘ ਅਤੇ ਹੋਰ ਮੈਂਬਰਾਂ ਦੀ ਸਹਿਮਤੀ ਨਾਲ 15-2-2015 ਨੂੰ ਹੋਣ ਵਾਲੀ ਮੀਟਿੰਗ ਕੈਂਸਲ ਕਰਕੇ 1 ਮਾਰਚ, 2015 ਨੂੰ ਬਲਾਉਣ ਦੇ ਆਦੇਸ਼ ਦਿੱਤੇ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply