
ਅੰਮ੍ਰਿਤਸਰ, 24 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਤੀਜੀ ਸ਼੍ਰੇਣੀ ਦੇ ਸਮੂਹ 531 ਬੱਚਿਆਂ ਨੇ ਸਲਾਨਾ ਸਮਾਗਮ ਦੇ ਮੌਕੇ ਆਪਣੀ ਸਭਿਆਚਾਰਕ ਪ੍ਰਤਿਭਾ ਦਾ ਲੋਹਾ ਮਨਵਾਇਆ।ਇਸ ਸਲਾਨਾ ਸਮਾਗਮ ਦੇ ਮੌਕੇ ਤੇ ਉਹਨਾਂ ਨੇ ਇਕਸੁਰਤਾ ਵਿਚ ਪਰੋਈ ਹੋਈ ਵਿਸ਼ਵਸ਼ਵਿਰਾਸਤ ਦੀਆਂ ਵੱਖਸ਼ਵੱਖ ਵੰਨਗੀਆਂ ਨੂੰ ਯੂਨੀਟਿੰਗ ਰਿਧਮ ਸਿਰਲੇਖ ਅਧੀਨ ਪੇਸ਼ ਕੀਤਾ।ਆਪਣੀ ਇਸ ਪੇਸ਼ਕਾਰੀ ਵਿਚ ਉਹ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹੇ ਕਿ ਵੱਖ-ਵੱਖ ਦੇਸ਼ਾਂ ਦਾ ਸੰਗੀਤ ਕਿਸੇ ਵੀ ਧਰਮ, ਜਾਤ ਜਾਂ ਭਾਸ਼ਾ ਦੇ ਬੰਧਨ ਵਿਚ ਨਹੀਂ ਬੱਝਦਾ ਸਗੋਂ ਸਾਨੂੰ ਜੋੜਦਾ ਹੈ।ਬੱਚਿਆਂ ਨੇ ਜਾਪਾਨ, ਅਰਬ, ਦੱਖਣੀ ਅਫ਼ਰੀਕਾ, ਭਾਰਤੀ ਸ਼ਾਸਤਰੀਸ਼ਨ੍ਰਿਤ ਅਤੇ ਲੋਕਸ਼ਨਾਚ ਭੰਗੜੇ ਵਰਗੀਆਂ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਨੁੰ ਝੂੰਮਣ ਲਾ ਦਿੱਤਾ। ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਨਿਰਦੇਸ਼ਕ ਸ਼੍ਰੀ ਗਗਨ ਮਲਿਕ ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਸਨ।ਇੰਨੀ ਛੋਟੀ ਉਮਰ ਦੇ ਬੱਚਿਆਂ ਦੀ ਇੰਨੀ ਵਧੀਆ ਪੇਸ਼ਕਾਰੀ ਵੇਖ ਕੇ ਉਹ ਬਹੁਤ ਹੈਰਾਨ ਤੇ ਖ਼ੁਸ਼ ਹੋਏ।ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਅਜਿਹੇ ਆਪਸੀ ਸਭਿਆਚਾਰਕ ਭਾਈਚਾਰੇ ਨੂੰ ਪ੍ਰਫ਼ੁਲਿਤ ਕਰਨ ਦੀ ਹੈ। ਜਲੰਧਰ ਦੂਰਦਰਸ਼ਨ ਕੇਂਦਰ ਦੇ ਨਿਰਦੇਸ਼ਕ ਸ਼੍ਰੀ ਓਮ ਦੱਤ ਗੌਰੀ ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਸਨ, ਜੋ ਬੱਚਿਆਂ ਦੀ ਪੇਸ਼ਕਾਰੀ ਤੋਂ ਮੰਤਰ ਮੁਗਧ ਹੋਏ ਬਿਨ੍ਹਾਂ ਨਾ ਰਹਿ ਸਕੇ । ਉਹਨਾਂ ਨੇ ਸਕੂਲ ਪ੍ਰਸ਼ਾਸਨ ਦੀ ਅਤੇ ਬੱਚਿਆਂ ਦੀ ਭਰਪੂਰ ਕਾਬਲੀਅਤ ਦੀ ਪ੍ਰਸ਼ੰਸਾ ਕੀਤੀ । ਲਾਹੌਰ ਦੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਬੀਨਾ ਰਜ਼ਾ ਜੋ ਕਿ ਇਸ ਮੌਕੇ ਹਾਜ਼ਰ ਸਨ, ਉਹ ਵੀ ਬੱਚਿਆਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਇਸ ਸੰਬੰਧੀ ਸਕੂਲ ਵੱਲੋਂ ਕੀਤੇ ਯਤਨਾਂ ਦੀ ਤਾਰੀਫ਼ ਕੀਤੀ । ਉਹਨਾਂ ਨੇ ਛੋਟੀਆਂ -ਛੋਟੀਆਂ ਗੱਲਾਂ ਤੋਂ ਉਪਰ ਉਠ ਕੇ ਨੈਤਿਕ ਕਦਰਾਂ ਕੀਮਤਾਂ ਅਤੇ ਭਾਈਚਾਰਾ ਅਪਨਾਉਣ ਲਈ ਸੰਦੇਸ਼ ਦਿੱਤਾ।ਪ੍ਰਸਿੱਧ ਸਨਅਤਕਾਰ ਸ਼੍ਰੀ ਸੁਰਿੰਦਰ ਮਹਿਰਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰੁਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਅੰਮ੍ਰਿਤਸਰ ਨੇ ਬੱਚਿਆਂ ਦੀ ਸਿਰਜਨਾਤਮਕ ਕਲਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ । ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਕਦਰਾਂਸ਼ਕੀਮਤਾਂ ਦੀ ਕਦਰ ਕਰਨੀ ਚਾਹੀਦੀ ਹੈ।ਮਿੱਤਰਤਾ ਦੀ ਭਾਵਨਾ ਵਧਾਉਣੀ ਚਾਹੀਦੀ ਹੈ, ਆਪਣੇ ਅੰਦਰ ਤਿਆਗ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ, ਆਪਣਾ ਫ਼ਰਜ਼ ਤਨਦੇਹੀ ਨਾਲ ਪੂਰਾ ਕਰਨਾ ਚਾਹੀਦਾ ਹੈ, ਇਹੀ ਮਨੁੱਖਤਾ ਦੀ ਅਸਲ ਸੇਵਾ ਹੈ ।
Punjab Post Daily Online Newspaper & Print Media