Tuesday, March 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ‘ਚ ਰਨਰਜ਼-ਅਪ ਤੇ ਫਾਈਨ ਆਰਟਸ ਵਿਚ ਚੈਪੀਅਨ ਰਹੀ

PPN2402201513

ਅੰਮ੍ਰਿਤਸਰ, 24 ਫਰਵਰੀ (ਰੋਮਿਤ ਸ਼ਰਮਾ) – ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੁਆਰਾ 30ਵਾਂ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ 12 ਤੋ 16 ਫਰਵਰੀ 2015 ਤੱਕ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਵਿਖੇ ਆਯੋਜਿਤ ਕਰਾਇਆ ਗਿਆ। ਇਸ ਫੈਸਟੀਵਲ ਵਿਚ 76 ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਇਸ ਫੈਸਟੀਵਲ ਵਿਚ ਹਿੱਸਾ ਲੈਣ ਲਈ ਯੂਨੀਵਰਸਿਟੀ ਵਲੋ ਸੰਗੀਤ, ਥੀਏਟਰ, ਡਾਂਸ ਤੇ ਫਾਈਨ ਆਰਟਸ ਆਈਟਮਾਂ ਨਾਲ ਸਬੰਧਿਤ 11 ਟੀਮਾਂ ਭੇਜੀਆਂ ਗਈਆਂ ਅਤੇ ਵੱਖ ਵੱਖ ਆਈਟਮਾਂ ਵਿਚ ਅਹਿਮ ਪੁਜੀਸ਼ਨਾਂ ਹਾਂਸਲ ਕਰਦੇ ਹੋਏ ਧਓਅਂਡਗਜਤਵਂ ਓਵਰ-ਆਲ ‘ਰਨਰਜ਼-ਅਪ’ ਰਹਂ ਅਤੇ ਫਾਈਨ ਆਰਟਸ ਵਿਚ ਚੈਪਨੀਅਨਸ਼ਿਪ ਟਰਾਫੀ ਹਾਂਸਲ ਕੀਤੀ।
ਫੈਸਟੀਵਲ ਦਾ ਸਮਾਪਤੀ ਸਮਾਰੋਹ ਮਿਤੀ 16-2-15 ਨੂੰ ਹੋਇਆ ਜਿਸ ਦੇ ਮੁੱਖ-ਮਹਿਮਾਨ ਮਾਨਯੋਗ ਸ੍ਰੀਮਤੀ ਸੁਮਿਤਰਾ ਮਹਾਜਨ ਲੋਕ ਸਭਾ ਮੈਬਰ ਅਤੇ ਏ.ਆਈ.ਯੂ. ਦੇ ਜਾਇੰਟ ਸੈਕਟਰੀ ਸੈਮਸਨ ਡੇਵਿਡ ਤਅ। ਡਾ: ਜਗਜੀਤ ਕੌਰ, ਡਾਇਰੈਕਟਰ, ਯੁਵਕ ਭਲਾਈ ਵਿਭਾਗ ਅਤੇੇ ਵਿਦਿਆਰਥੀਆਂ ਨੇ ਮੁਖ ਮਹਿਮਾਨ ਅਤੇ ਸੈਮਸਨ ਡੇਵਿਡ, ਜਾਇੰਟ ਸੈਕਟਰੀ, ਏ.ਆਈ.ਯੂ ਤੋੋ ਟਰਾਫੀਂਮ ਹਾਸਲ ਕੀਤੀ।
ਨੈਸਨਲ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਦਂਂਰੁ ਪ੍ਰਾਪਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਯੋਗ ਉਪ-ਕੁਲਪਤੀ ਪ੍ਰੋ: ਅਜਾਇਬ ਸਿੰਘ ਬਰਾੜ ਦੁਆਰਾ ਸਮੇਂ ਸਮੇ ਤੇ ਦਿੱਤੀ ਜਾਂਦੀ ਯੋਗ ਅਗਵਾਈ, ਡਾਇਰੈਕਟਰ ਯੁਵਕ ਭਲਾਈ ਡਾ: ਜਗਜੀਤ ਕੌਰ ਤੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕੀਆਂ ਹਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply