Saturday, September 12, 2026

ਨਗਰ ਨਿਗਮ ਚੋਣਾਂ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਕੀਤਾ ਇੱਕਠਾ- ਮੰਚ

PPN2502201504

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਲੋਕ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਸ਼ੁਰੇਸ ਗੋਇਲ, ਸੀਨੀਅਰ ਆਗੂ ਪ੍ਰੋ.ਐਨ ਕੇ ਗੋਸਾਈ, ਜਗਜੀਵਨ ਸ਼ਰਮਾ, ਸੋਹਨ ਲਾਲ ਗੋਇਲ ਨੇ ਇਸ ਪ੍ਰੈਸ ਕਾਨਫ਼ਰੰਸ ਨੂੰ ਸੰਬੰਧਨ ਕਰਦੇ ਹੋਇਆ ਕਿਹਾ ਕਿ ਨਗਰ ਨਿਗਮ ਚੋਣਾ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਇੱਕਠਾ ਕਰਨ ਵਿੱਚ ਇਕ ਮੰਚ ਦਾ ਬੁਹਤ ਵੱਡਾ ਹੱਥ ਹੈ। ਉਨਾਂ ਕਿਹਾ ਕਿ ਮੰਚ ਵੱਲੋ ਬਾਰਿਸ਼ ਦਾ ਪਾਣੀ ਦੀ ਨਿਕਾਸੀ, ਪੀਣ ਦੇ ਪਾਣੀ ਨੂੰ ਘਰ-ਘਰ ਪਹੁੰਚਾਉਣਾ, ਬਿਜਲੀ ਦੇ ਬਿੱਲਾਂ ਵਿੱਚ ਹੋ ਰਹੀ ਲੋਕਾਂ ਦੀ ਲੁੱਟ ਨੂੰ ਇੱਕ ਸਾਲ ਵਿੱਚ ਹੱਲ ਕਰਨ ਦਾ ਯਤਨ ਕਰੇਗਾ।ਇਸ ਤੋ ਇਲਾਵਾ ਪ੍ਰਾਪਰਟੀ ਟੈਕਸ ਜੇ ਕਾਇਦੇ ਅਨੁਸਾਰ ਨਹੀ ਲੱਗਦਾ ਤਾਂ ਇਸ ਬਾਰੇ ਆਵਾਜ ਖੜੀ ਕਰੇਗਾ। ਮੰਚ ਵੱਲੋ ਲਘੂ ਉਦਯੋਗਾਂ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਉਦਯੋਗਾਂ ਲਈ ਸਰਕਾਰਾਂ ਵੱਲੋਂ ਅਧਿਗ੍ਰਿਹਣ ਕੀਤੀ ਭੂਮੀ ਲਈ ਅਲਾਟਮੈਂਟ ਕਰਨ ਵੇਲੇ ਦੀ ਰਕਮ ਨਾਲੋ ਚਾਰ ਤੋਂ ਅੱਠ ਗੁਣਾ ਵਸੂਲ ਕਰਨ ਬਾਰੇ ਪੜਤਾਲ ਕਰਾਈ ਜਾਵੇਗੀ।ਮੰਚ ਅਧਿਕਾਰੀਆਂ ਨੇ ਕਈ ਰਾਜਨਿਤੀਕ ਪਾਰਟੀਆਂ ਦੇ ਵਰਕਰਾਂ ਵਲੋਂ ਇਸ ਚੋਣ ਵਿੱਚ ਕੀਤੀ ਗੁੰਡਾਗਰਦੀ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇਹ ਕਾਰਨ ਹੈ ਲੋਕ ਜਾਗਰੂਕਤਾ ਮੰਚ ਸਥਾਪਿਤ ਹੋਇਆ ਹੈ। ਤਾਂਕਿ ਰਾਜਨੀਤੀ ੀ ਕਾਰਨ ਹੋ ਰਹੀ ਹਿੰਸਾ ਅਤੇ ਗੁੰਡਾਗਰਦੀ ਬੰਦ ਹੋ ਸਕੇ। ਇਸ ਮੌਕੇ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਅਤੇ ਮੰਚ ਦੇ ਵਰਕਰ ਮੌਜੂਦ ਸਨ।

Check Also

1 ਅਕਤੂਬਰ ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਵੋਟਰ ਵਜੋਂ ਨਾਮ ਕਰਵਾ ਸਕਦੇ ਹਨ ਦਰਜ਼-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ …

Leave a Reply