Saturday, August 9, 2025
Breaking News

ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਸਲਾਨਾ ਖੇਡ ਸਮਾਗਮ ਦਾ ਉਦਘਾਟਨ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 6ਵੇਂ ਸਥਾਪਨਾ ਦਿਵਸ ਦੇ ਮੌਕੇ ਆਰੰਭੇ ਕਾਰਜਾਂ ਦੀ ਲੜੀ ਤਹਿਤ ਯੂਨੀਵਰਸਿਟੀ ਵਿਖੇ ਨੇਤਾ ਜੀ ਸੁਭਾਸ਼ ਚੰਦਰ ਰਾਸ਼ਟਰੀ ਖੇਡ ਇਨਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਐੱਸ ਐੱਸ ਰੋਏ ਨੇ ਤੀਸਰੇ ਸਲਾਨਾ ਖੇਡ ਸਮਾਗਮ ਦਾ ਬਤੌਰ ਮੁੱਖ ਮਹਿਮਾਨ ਉਦਘਾਟਨ ਕੀਤਾ।ਉਨ੍ਹਾਂ ਨੇ ਖੇਡ ਸਮਾਗਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਦੌਰਾਨ ਝੰਡਾ ਝੁਲਾਇਆ।ਆਪਣੇ ਉਦਘਾਟਨੀ ਭਾਸ਼ਣ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ਼੍ਰੀ ਐੱਸ ਐੱਸ ਰੋਏ ਨੇ ਕਿਹਾ ਕਿ ਖੇਡਾਂ ਹਰੇਕ ਇਨਸਾਨ ਲਈ ਜਰੂਰੀ ਹਨ ਕਿਉਂਕਿ ਇਹ ਸਰੀਰ ਨੂੰ ਫੁਰਤੀਲਾ ਅਤੇ ਫਿੱਟ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ ਦਾ ਪਹਿਲਾ ਦਿਨ ਹੈ ਅਤੇ ਜੇਕਰ ਕਿਸੇ ਵਿਦਿਆਰਥੀ ਨੇ ਇਸਨੂੰ ਪਹਿਲੇ ਪੜਾਅ ਲਈ ਚੁਣਨਾ ਹੈ ਤਾਂ ਉਹ ਲਗਾਤਾਰ ਅਭਿਆਸ ਅਤੇ ਗਾਈਡੈਂਸ ਨਾਲ ਭਵਿੱਖ ਲਈ ਤਿਆਰ ਹੋ ਸਕਦੇ ਹਨ। ਅੱਜ ਸਾਡੇ ਖਿਡਾਰੀ ਲਗਾਤਾਰ ਅਭਿਆਸ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਤੇ ਅਤੇ ਓਲੰਪਿਕਸ ਖੇਡਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਸ਼੍ਰੀ ਐੱਸ ਐੱਸ ਰੋਏ ਨੇ ਸ਼ਮੂਲੀਅਤ ਕਰਤਾਵਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਆਰ. ਕੇ. ਕੋਹਲੀ ਨੂੰ ਯੂਨੀਵਰਸਿਟੀ ਵਿੱਚ ਖੇਡਾਂ ਨੂੰ ਪ੍ਰਫੁੁਲਿੱਤ ਕਰਨ ਦੇ ਯਤਨਾਂ ਨੂੰ ਸਲਾਹਿਆ ਅਤੇ ਉਹਨਾਂ ਦੇ ਉਚੇਚੇ ਯਤਨਾਂ ਲਈ ਉਹਨਾਂ ਨੂੰ ਵਧਾਈ ਵੀ ਦਿੱਤੀ।ਵਾਈਸ ਚਾਂਸਲਰ ਪ੍ਰੋ. (ਡਾ.) ਆਰ. ਕੇ. ਕੋਹਲੀ ਨੇ ਬੋਲਦਿਆਂ ਕਿਹਾ ਕਿ ਖੇਡ ਭਾਵਨਾਂ ਹਰੇਕ ਲਈ ਜਰੂਰੀ ਹੈ ਅਤੇ ਅਸੀਂ ਉੱਚ ਪੱਧਰੀ ਪੜਾ੍ਹਈ ਦੇ ਨਾਲ ਨਾਲ ਖੇਡ ਕਲਚਰ ਵੀ ਪ੍ਰਫੁਲਿੱਤ ਕਰਨਾਂ ਚਾਹੁੰਦੇ ਹਾਂ। ਉਨ੍ਹਾਂ ਖੇਡਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਪੂਰਨ ਮਦਦ ਦੇਣ ਦਾ ਵਿਸ਼ਵਾਸ ਵੀ ਦਿਵਾਇਆ। ਲੜਕੀਆਂ ਦੀ 100 ਮੀਟਰ ਦੀ ਸ਼ੁਰੂਆਤੀ ਦੌੜ ਦੌਰਾਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਮਿਸ ਮੀਨੂੰ, ਮਿਸ ਜਸ਼ਨ ਅਤੇ ਮਿਸ ਹਰਮੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਲੜਕਿਆਂ ਦੀ 100 ਮੀਟਰ ਦੀ ਦੌੜ ਵਿੱਚ ਸ਼ਸ਼ੀ, ਨੌਸ਼ਾਦ ਅਤੇ ਵਿਜੈ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਇਸਤੋਂ ਬਾਅਦ ਬਹੁਤ ਸਾਰੇ ਖੇਡ ਪ੍ਰੋਗਰਾਮਾਂ; ਲੜਕੀਆਂ ਦੀ 100 ਮੀਟਰ ਦੌੜ ਵਿੱਚ ਸੁਰਭੀ, ਜਗਸੀਰ ਅਤੇ ਮੀਨੂੰ ਨੇ ਕ੍ਰਮਵਾਰ ਪਹਿਲੇ ਤਿੰਨ ਸਰਵਉੱਤਮ ਸਥਾਨ ਹਾਸਿਲ ਕੀਤੇ। ਲੜਕੀਆਂ ਦੀ 50 ਮੀਟਰ ਦੀ ਦੌੜ ਵਿੱਚ ਸੁਰਭੀ, ਨਿਧੀ ਅਤੇ ਮੀਨੂੰ ਸਰਵਉੱਤਮ ਸਥਾਨ ਤੇ ਰਹੀਆਂ। ਫੈਕਲਟੀ ਸੈਕਸ਼ਨ ਵਿੱਚ ਰਮਨਦੀਪ ਨੇ ਪਹਿਲਾ, ਸੋਨਾ ਰਾਣੀ ਨੇ ਦੂਜਾ ਅਤੇ ਡਾ. ਕਿਰਨ ਕੁਮਾਰੀ ਸਿੰਘ ‘ਤੇ ਡਾ. ਸੰਦੀਪ ਕੌਰ ਬਰਾਬਰੀ ਤੇ ਤੀਸਰੇ ਸਥਾਨ ਤੇ ਰਹੇ। ਗੈਰ ਅਧਿਆਪਨ ਸਟਾਫ ਦੀ ਸ਼੍ਰੇਣੀ ਦੀ 100 ਮੀਟਰ ਦੌੜ ਵਿੱਚ ਯਾਦਵਿੰਦਰ ਸਿੰਘ ਪਹਿਲੇ, ਵਿਸ਼ਾਲ ਦੂਸਰੇ ਅਤੇ ਸੁਮਿਤ ਤੀਸਰੇ ਸਥਾਨ ਤੇ ਰਹੇ। ਔਰਤ ਵਰਗ ਦੀ ਫੈਕਲਟੀ ਸ਼ੇਣੀ ਦੀ ਤਿੰਨ ਟੰਗੜੀ ਦੌੜ ਵਿੱਚ ਰਮਨਦੀਪ-ਸ਼ਿੰਦਰਪਾਲ, ਸੋਨਾ ਰਾਣੀ-ਗਗਨਦੀਪ ਅਤੇ ਡਾ. ਕਿਰਣ ਸਿੰਘ- ਡਾ. ਧੰਨਯਾ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤੇ ਰਹਿ ਕੇ ਜੇਤੂ ਰਹੀਆਂ। ਲੜਕੀਆਂ ਦੀ ਤਿੰਨ ਟੰਗੜੀ ਦੌੜ ਵਿੱਚ ਨਿਸ਼ਾ-ਵਿਭਾ ਅਤੇ ਮਧੂ-ਰੂਬਲ ਪਹਿਲੇ, ਸੰਜੂ-ਰਾਜਸ਼੍ਰੀ ਦੂਜੇ ਅਤੇ ਸ਼ਵੇਤਾ-ਪ੍ਰੀਤੀ ਤੀਜੇ ਸਥਾਨ ਤੇ ਰਹੀਆਂ। ਲੜਕੀਆਂ ਦੇ ਸ਼ਾਰਟ ਪੁੱਟ ਦੇ ਮੁਕਾਬਲੇ ਵਿੱਚ ਰੂਬਲ, ਸਰਿਸ਼ਟੀ ਅਤੇ ਰੁਬੂ ਲੜੀਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ। ਲੜਕਿਆਂ ਦੇ ਸ਼ਾਰਟ-ਪੁੱਟ ਮੁਕਾਬਲੇ ਦੌਰਾਨ ਸ਼ੌਕਿਤ, ਅੰਮ੍ਰਿਤ ਅਤੇ ਨਸੀਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਫੈਕਲਟੀ ਸ਼੍ਰੇਣੀ ਦੇ ਸ਼ਾਰਟ-ਪੁੱਟ ਮੁਕਾਬਲੇ ਵਿੱਚ ਡਾ. ਦੀਪਕ ਚੌਹਾਨ, ਡਾ. ਵਿਨੋਦ ਕੁਮਾਰ, ਸ਼੍ਰੀ ਮਨਦੀਪ ਸਿੰਘ ਜੇਤੂ ਰਹੇ। ਲੰਬੀ ਛਾਲ (ਲਾਂਗ ਜੰਪ) ਦੇ ਮੁਕਾਬਲਿਆਂ ਵਿੱਚ ਹਰੀ ਕਿਸ਼ਨ ਨੇ ਪਹਿਲਾ, ਨੌਸ਼ਾਦ ਨੇ ਦੂਜਾ ਅਤੇ ਸ਼ਸ਼ੀ ਨੇ ਤੀਸਰਾ ਸਥਾਨ ਹਾਸਿਲ ਕਰਕੇ ਜਿੱਤ ਦਰਜ ਕੀਤੀ। ਲੜਕਿਆਂ ਦੀ ਤਿੰਨ ਟੰਗੜੀ ਦੌੜ ਵਿੱਚ ਜਤਿਨ-ਨੌਸ਼ਾਦ,ਅਵਿਨਾਸ਼-ਪਰਗਟ ਅਤੇ ਸੰਦੀਪ-ਰਮਨਦੀਪ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਸਫਾਈ ਕਰਮਚਾਰੀ ਵਰਗ ਨੇ ਵੀ ਖੇਡ ਮੁਕਾਬਲਿਆਂ ਵਿੱਚ ਬਰਾਬਰ ਦੀ ਭਾਈਵਾਲੀ ਰੱਖਦੇ ਹੋਏ ਦੌੜ ਵਿੱਚ ਸ਼੍ਰੀ ਹਰਦੀਪ, ਵਿਜੈ ਅਤੇ ਅੰਮ੍ਰਿਤਪਾਲ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਕੇ ਮਾਣ ਵਧਾਇਆ। ਇਸ ਪੂਰੇ ਖੇਡ ਸਮਾਗਮ ਦੌਰਾਨ ਪ੍ਰੋ. ਆਰ. ਜੀ. ਸੈਣੀ, ਪ੍ਰੋ. ਆਰ. ਸੀ. ਸ਼ਰਮਾਂ, ਡਾ. ਏ. ਕੇ. ਜੈਨ, ਡਾ. ਡੀ. ਡੀ. ਸਿੰਘ, ਖੇਡ ਅਧਿਕਾਰੀ ਡਾ. ਗਗਨਦੀਪ ਤਲਵਾੜ, ਫੈਕਲਟੀ, ਵਿਦਿਆਰਥੀ ਅਤੇ ਸਟਾਫ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply