ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿੱਚ 6 ਨਗਰ ਨਿਗਮਾਂ ਦੀ ਹੋਈ ਚੋਣ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਾਜ਼ੀ ਮਾਰੀ ਹੈ।ਇੰਨਾਂ ਚੋਣਾਂ ਵਿੱਚ ਵੱਡੀ ਗਿਣਤੀ ‘ਚ ਅਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ, ਜਿੰਨਾਂ ਵਿੱਚ ਕਈ ਅਕਾਲੀ ਦਲ ਤੇ ਭਾਜਪਾ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਵੀ ਦੱਸੇ ਜਾਂਦੇ ਹਨ।ਪਾਰਟੀ ਅਨੁਸਾਰ ਨਤੀਜੇ ਇਸ ਪ੍ਰਕਾਰ ਹਨ। ਪਠਾਨਕੋਟ ਦੀਆਂ ਕੁੱਲ 49 ਸੀਟਾਂ ਵਿਚੋਂ ਭਾਜਪਾ ਨੇ 29, ਕਾਂਗਰਸ ਨੇ 11 ਅਤੇ ਅਜ਼ਾਦ ਉਮੀਦਵਾਰਾਂ ਨੇ 9 ਸੀਟਾਂ ਜਿੱਤੀਆਂ ਹਨ, ਇਥੋਂ ਅਕਾਲੀ ਦਲ ਨੂੰ ਇੱਕ ਵੀ ਸੀਟ ਹਾਸਲ ਨਹੀਂ ਕਰ ਸਕਿਆ। ਫਗਵਾੜਾ ਦੀਆਂ 50 ਸੀਟਾਂ ਵਿਚੋਂ ਅਕਾਲੀ ਦਲ ਨੂੰ 9, ਭਾਜਪਾ ਨੂੰ 16 ਕਾਂਗਰਸ ਨੂੰ 14, ਬਸਪਾ ਨੂੰ 2 ਅਤੇ ਅਜਾਦ ਉਮੀਦਵਾਰਾਂ ਨੂੰ 9 ਸੀਟਾਂ ਮਿਲੀਆਂ ਹਨ। ਮੋਗਾ ਦੀਆਂ 50 ਸੀਟਾਂ ਵਿਚੋਂ ਅਕਾਲੀ ਦਲ 24, ਭਾਜਪਾ 8, ਕਾਂਗਰਸ 1 ਅਤੇ 17 ਅਜਾਦ ਕਾਮਯਾਬ ਹੋਏ ਹਨ। ਮੁਹਾਲੀ ਦੀਆਂ 49 ਸੀਟਾਂ ਵਿਚੋਂ ਅਕਾਲੀ 16, ਭਾਜਪਾ 7, ਕਾਂਗਰਸ 14 ਅਤੇ ਅਜਾਦ 12 ਸੀਟਾਂ ਤੇ ਕਾਮਯਾਬ ਹੋਏ ਹਨ। ਹੁਸ਼ਿਆਰਪੁਰ ਦੀਆਂ 50 ਸੀਟਾਂ ਵਿਚੋਂ ਅਕਾਲੀ ਦਲ 10, ਭਾਜਪਾ 17, ਕਾਂਗਰਸ 17 ਅਤੇ ਅਜਾਦ 6 ਸੀਟਾਂ ਤੇ ਸਫਲ ਹੋਏ ਹਨ। ਬਠਿੰਡਾ ਦੀਆ 50 ਸੀਟਾਂ ਵਿਚੋਂ ਅਕਾਲੀ ਦਲ 21, ਭਾਜਪਾ 8, ਕਾਂਗਰਸ 10 ਅਤੇ 11 ਅਜਾਦ ਉਮੀਦਵਾਰ ਕਾਮਯਾਬ ਰਹੇ।
ਇਸੇ ਤਰਾਂ ਪਟਿਆਲਾ ਨਗਰ ਨਿਗਮ ਦੀਆਂ ਜੋ 2 ਸੀਟਾਂ ਦੀ ਚੋਣ ਹੋਈ ਸੀ, ਉਹ ਦੋਨੋ ਅਕਾਲੀ ਦਲ ਦੀ ਝੋਲੀ ਪਈਆਂ ਹਨ, ਜਦਕਿ ਜਲੰਧਰ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਗਈ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media