ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਯੂ.ਜੀ.ਸੀ ਸੈਪ ਸਕੀਮ ਅਧੀਨ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ”ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ ਵਿਸ਼ੇ ‘ਤੇ ਕਰਵਾਇਆ ਗਿਆ। ਸਾਰੇ ਹੀ ਧਰਮ ਨੈਤਿਕ ਕੀਮਤਾਂ ਸਿਖਾਉਂਦੇ ਹਨ ਅਤੇ ਅਜੋਕੇ ਸਮਾਜ ਨੂੰ ਨੈਤਿਕ ਕੀਮਤਾਂ ਦੀ ਵਧੇਰੇ ਲੋੜ ਹੈ। ਇਹ ਹੀ ਇਸ ਸੈਮੀਨਾਰ ਵਿੱਚ ਮੁੱਖ ਵਿਸ਼ੇ ਵਜੋਂ ਵਿਚਾਰਿਆ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨ ਕਸ਼ਮੀਰ, ਰਾਜਸਥਾਨ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਪਟਿਆਲਾ ਅਤੇ ਪੰਜਾਬ ਦੇ ਕਈ ਕਾਲਜਾਂ ਤੋਂ ਆਏ ਹੋਏ ਸਨ। ਇਨ੍ਹਾਂ ਦੁਆਰਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ 30 ਰਿਸਰਚ ਪਰਚੇ ਪੜ੍ਹੇ ਗਏ। ਇਨ੍ਹਾਂ ਪਰਚਿਆਂ ਉੱਪਰ ਅਕਾਦਮਿਕ ਤੌਰ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਵਿਦਵਾਨਾਂ ਵੱਲੋਂ ਨਿੱਤ-ਪ੍ਰਤੀ ਦਿਨ ਡਿੱਗ ਰਹੀਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਬੱਚਿਆਂ ਵਿੱਚ ਨੈਤਿਕ ਮੁੱਲਾਂ ਦੀ ਘਾਟ ਦਾ ਕਾਰਨ ਮੁੱਢਲੀ ਅਤੇ ਉੱਚ ਪੱਧਰੀ ਸਿੱਖਿਆ ਦੇ ਪਾਠਕ੍ਰਮ ਵਿੱਚ ਨੈਤਿਕ ਸਿੱਖਿਆ ਦੀ ਅਣਹੋਂਦ ਨੂੰ ਸਮਝਿਆ ਗਿਆ। ਵਿਸ਼ਵ ਸ਼ਾਂਤੀ ਲਈ ਅਤੇ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਸਮਝਣ ਲਈ ਦੂਸਰੇ ਮੁੱਖ ਧਰਮਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।ਕੇਵਲ ਇਸ ਤਰੀਕੇ ਨਾਲ ਸਮਾਜ ਵਿੱਚ ਸਹਿਹੋਂਦ ਸਥਾਪਿਤ ਕੀਤੀ ਜਾ ਸਕਦੀ ਹੈ। ਵਿਦਵਾਨਾਂ ਦੁਆਰਾ ਇਹ ਵੀ ਮਹਿਸੂਸ ਕੀਤਾ ਗਿਆ ਕਿ ਮੁੱਢਲੇ ਪੱਧਰ ਤੋਂ ਹੀ ਧਾਰਮਿਕ ਸਿੱਖਿਆ ਪਾਠਕ੍ਰਮ ਦਾ ਹਿੱਸਾ ਹੋਣੀ ਚਾਹੀਦੀ ਹੈ। ਸੈਮੀਨਾਰ ਦੇ ਅੰਤ ਵਿੱਚ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਸ਼ਸ਼ੀ ਬਾਲਾ ਨੇ ਸੈਮੀਨਾਰ ਵਿਚ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media