ਜੰਡਿਆਲਾ ਗੁਰੂ, 28 ਫਰਵਰੀ (ਹਰਿੰਦਰ ਪਾਲ ਸਿੰਘ) – ਅਕਾਲੀ ਦਲ (ਬਾਦਲ) ਦੀ ਸੀਟ ਤੋਂ ਜੰਡਿਆਲਾ ਗੁਰੂ ਵਿੱਚ ਰਵਿੰਦਰ ਪਾਲ ਕੁੱਕੂ ਦੇ ਭਤੀਜੇ ਸੰਨੀ ਸ਼ਰਮਾ ਜੋ ਕਿ ਵਾਰਡ ਨੰ:9 ਤੋਂ ਕਾਂਗਰਸ ਦੇ ਪ੍ਰਿੰਸ ਪਾਸੀ ਨੂੰ 580 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਸੰਨੀ ਸ਼ਰਮਾ ਬਾਕੀ ਉਮੀਦਵਾਰਾ ਨਾਲੋ ਸਭ ਤੋਂ ਘੱਟ ਉਮਰ ਵਾਲੇ 28 ਸਾਲ ਦੇ ਉਮੀਦਵਾਰ ਹਨ। ਉਨਾਂ ਦੇ ਚਾਚਾ ਰਵਿੰਦਰ ਪਾਲ ਕੁੱਕੂ ਇਸ ਵਾਰ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਪ੍ਰਧਾਨਗੀ ਅਹੁੱਦੇ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ।ਉਹ ਅੱਗੇ ਤਿੰਨ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਭਾਜਪਾ ਨੇ 15 ਵਿਚੋਂ 9 ਸੀਟਾਂ ਜਿੰਨਾ ਵਿਚੋਂ ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਕਾਲਾ ,ਵਾਰਡ ਨੰਬਰ 3 ਤੋਂ ਹਰਜਿੰਦਰ ਸਿੰਘ, ਵਾਰਡ ਨੰਬਰ 4 ਤੋਂ ਜਸਪਾਲ ਸਿੰਘ, ਵਾਰਡ ਨੰਬਰ 7 ਤੋ ਨਿਸ਼ਾ ਮਲਹੋਤਰਾ,ਵਾਰਡ ਨੰਬਰ 8 ਤੋਂ ਰਾਕੇਸ਼ ਕੁਮਾਰ ਟੋਨੀ,ਵਾਰਡ ਨੰਬਰ 9 ਤੋਂ ਸੰਨੀ ਸ਼ਰਮਾ,ਵਾਰਡ ਨੰਬਰ 12 ਤੋਂ ਰਾਜ ਕੁਮਾਰ ਮਲਹੋਤਰਾ, ਵਾਰਡ ਨੰਬਰ 13 ਤੋ ਮਮਤਾ ਅਤੇ ਵਾਰਡ ਨੰਬਰ 15 ਤੋਂ ਰਵਿੰਦਰ ਪਾਲ ਕੁੱਕੂ ਤੋ ਇਲਾਵਾ ਭਾਜਪਾ ਦੀਆਂ ਦੋ ਸੀਟਾਂ ਵਾਰਡ ਨੰਬਰ 10 ਤੋਂ ਲਵਜੀਤ ਕੌਰ, ਵਾਰਡ ਨੰਬਰ 11 ਤੋਂ ਹਰਚਰਨ ਸਿੰਘ ਬਰਾੜ ਅਤੇ ਤਿੰਨ ਆਜਾਦ ਵਾਰਡ ਨੰਬਰ 5 ਤੋਂ ਭਪੰਦਰਜੀਤ ਸਿੰਘ ਹੈਪੀ, ਵਾਰਡ ਨੰਬਰ 6 ਤੋਂ ਕੰਵਲਜੀਤ ਕੌਰ, ਵਾਰਡ ਨੰਬਰ 14 ਤੋਂ ਰਣਧੀਰ ਸਿੰਘ ਧੀਰਾ ਮਲਹੋਤਰਾ ਨੇ ਅਤੇ ਕਾਂਗਰਸ ਨੇ ਇਕਲੋਤੀ ਸੀਟ ਵਾਰਡ ਨੰਬਰ 1 ਤੋਂ ਡਿੰਪਲ ਨੇ ਜਿੱਤ ਪ੍ਰਾਪਤ ਕੀਤੀ ਹੈ। ਜੰਡਿਆਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮੁੱਖ ਦਾਅਵੇਦਾਰ ਰਵਿੰਦਰ ਪਾਲ ਕੁੱਕੂ ਇਸ ਵਾਰ ਪ੍ਰਧਾਨ ਬਣਦੇ ਹਨ ਤਾਂ ਉਹ ਜੰਡਿਆਲਾ ਨਗਰ ਕੌਂਸਲ ਦੇ ਚੌਥੀ ਵਾਰ ਪ੍ਰਧਾਨ ਬਨਣਗੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media