
ਬਟਾਲਾ, 28 ਫਰਵਰੀ (ਨਰਿੰਦਰ ਬਰਨਾਲ) – ਵਿਦਿਆਰਥੀਆਂ ਨੂੰ ਨਕਲ ਤੋ ਦੂਰ ਰੱਖਣ ਦੇ ਮਕਸਦ ਨਾਲ ਪੰਜਾਬ ਪੱਧਰੀ ਨਕਲ ਅਭਿਆਨ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਤੇ ਸਮੁਚੇ ਵਿਭਾਗ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।ਸਲਾਨਾ ਪ੍ਰੀਖਿਆਂ ਸੁਰੂ ਹੋਣ ‘ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ) ਅਮਰਦੀਪ ਸਿੰਘ ਸੈਣੀ ਤੇ ਜਿਲ੍ਹੇ ਦੇ ਸਮੂਹ ਕਲੱਸਟਰ ਇੰਚਾਰਜਾਂ ਵੱਲੋ ਜਿਲਾ ਸਿਖਿਆ ਅਫਸਰ ਦਫਤਰ ਵਿਖੇ ਵਿਭਾਗ ਵੱਲੋ ਜਾਰੀ ਕੈਲੰਡਰ ਜਾਰੀ ਕੀਤਾ ਗਿਆ।ਇਸ ਦੌਰਾਨ ਸ੍ਰੀ ਸੈਣੀ ਨੇ ਸੰਬੋਧਨ ਕਰਦਿਆ ਕਿਹਾ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਆਪਣੇ ਜਿੰਦਗੀ ਦੇ ਟੀਚੇ ਪੂਰੇ ਕਰਨੇ ਚਾਹੀਦੇ ਹਨ। ਇਸ ਵਾਸਤੇ ਨਕਲ ਰਹਿਤ ਪ੍ਰੀਖਿਆਵਾਂ ਵਿਚ ਅਧਿਆਪਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਭਵਿੱਖ ਉਜੱਵਲ ਬਣ ਸਕੇ।ਇਸ ਮੌਕੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਜਿਲ੍ਹਾ ਗਾਈਡੈਂਸ ਕੋਆਰਡੀਨੇਟਰ ਪਰਮਿੰਦਰ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ, ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰਿੰਸੀਪਲ ਜਸਕਰਨ ਸਿੰਘ ਦੀਨਾਨਗਰ, ਪ੍ਰਿੰਸੀਪਲ ਸਨੇਹ ਲਤਾ, ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਿੰਸੀਪਲ ਅਨੀਤਾ ਅਰੋੜਾ, ਸਤਨਾਮ ਸਿੰਘ ਕਾਦੀਆਂ, ਪ੍ਰਕਾਸ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ, ਮੁਖ ਅਧਿਆਪਕ ਦਲਜੀਤ ਸਿੰਘ ਹਸਨਪੁਰ, ਹਰੀਕ੍ਰਿਸਨ, ਅਨਿਲ ਕੁਮਾਰ ਬਟਾਲਾ ਆਦਿ ਹਾਜਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media