Thursday, August 7, 2025
Breaking News

ਡਾ. ਸਰਬਜੀਤ ਸਿੰਘ ਸਫਰੀ ਨੂੰ ਕੀਤਾ ਸਨਮਾਨਿਤ

ਲੇਖਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਹਿਮ ਹਿੱਸਾ-ਬਾਸਰਕੇ

PPN2802201503
ਅੰਮ੍ਰਿਤਸਰ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਲੇਖਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਜਿੱਥੇ ਅਹਿਮ ਹਿੱਸਾ ਹਨ, ਉੱਥੇ ਉਨ੍ਹਾਂ ਦੀ ਸਮਾਜ ਨੂੰ ਵੀ ਬਹੁਤ ਦੇਣ ਹੈ।ਇਹ ਵਿਚਾਰ ਪੰਜਾਬ ਪਬਲਿਕ ਗਰੀਵੈਨਸ ਐਂਡ ਜਸਟਿਸ ਫੋਰਮ ਦੇ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਨੇ ਉੱਘੇ ਲੇਖਕ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਡਾ. ਸਰਬਜੀਤ ਸਿੰਘ ਸਫਰੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਪ੍ਰਗਟ ਕੀਤੇੇ।ਉਨ੍ਹਾਂ ਕਿਹਾ ਕਿ ਡਾ. ਸਫਰੀ ਦੀਆਂ ਅੱਜ ਤੱਕ 80 ਕਿੱਸੇ ਅਤੇ 30 ਕਿਤਾਬਾਂ ਭਾਵ 100 ਤੋ ਵੱਧ ਪੁਸਤਕਾਂ ਛੱਪ ਚੁੱਕੀਆਂ ਹਨ।ਡਾ. ਸਫਰੀ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਜਿੰਨ੍ਹਾਂ ਨੇ ਸਮਾਜ ‘ਚ ਵੱਧ ਰਹੀਆਂ ਭਰੂਣ ਹੱਤਿਆਵਾਂ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਰਾਹੀ ਉਜਾਗਰ ਲੋਕਾਂ ਨੂੰ ਜਾਗਰੂਕ ਕੀਤਾ ਹੈ।ਉਨ੍ਹਾਂ ਕਿਹਾ ਕਿ ਡਾ. ਸਫਰੀ ਜਿੱਥੇ ਰੇਡੀਉ ਅਤੇ ਟੀ.ਵੀ ਦੇ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕਿ ਹਿੱਸਾ ਲੈਦੇ ਹਨ, ਉੱਥੇ ਉਹ ਸਮਾਜ ‘ਚ ਮਾਂ ਬੋਲੀ ਪੰਜਾਬੀ ਦੀ ਵੀ ਤਨ-ਮਨ ਨਾਲ ਸੇਵਾ ਨਿਭਾਅ ਰਹੇ ਹਨ।ਇਸ ਮੋਕੇ ਡਾ. ਸਫਰੀ ਨੇ ਦੱਸਿਆਂ ਕਿ ਉਹ ਕਵਿਤਾ ਗੀਤ ਲਿੱਖਣ ਤੋ ਇਲਾਵਾ ਕਹਾਣੀ, ਨਾਟਕ, ਰੂਪਕ, ਸ਼ਾਇਰੋ-ਸ਼ਾਇਰੀ, ਹਾਸਰਾਸ ਚੁਟਕਲੇ ਅਤੇ ਕਈ ਫਿਲਮਾਂ ਦੇ ਡਾਇਲਾਗ ਵੀ ਲਿੱਖ ਚੁੱਕੇ ਹਨ ਅਤੇ ਇਸ ਬਦਲੇ ਕਈ ਸਮਾਜ ਸੇਵੀ ਜਥੇਬੰਦੀਆਂ ਉਨ੍ਹਾਂ ਨੂੰ ਸਨਮਾਨਿਤ ਵੀ ਕਰ ਚੁੱਕੀਆਂ ਹਨ।ਇਸ ਮੋਕੇ ਅਸ਼ੋਕ ਕੁਮਾਰ ਸ਼ਰਮਾ, ਅਵਤਾਰ ਸਿੰਘ ਛੀਨਾ, ਅੰਗ੍ਰੇਜ਼ ਸਿੰਘ ਹਰੀਪੁਰਾ,ਸੁੱਖ ਬੋਪਾਰਾਏ, ਗਿਆਨੀ ਸਤਨਾਮ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply