
ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੋਟਨੀ ਅਤੇ ਬਾਈੳਟੈਕ ਵਿਭਾਗ ਨੇ ਆਈ. ਐਚ. ਬੀ. ਟੀ (ਸੀ. ਐਸ. ਆਈ. ਆਰ ਲੈਬ) ਜਿਹੜਾ ਡੀ. ਬੀ. ਟੀ ਦੀ ਸਟਾਰ ਕਾਲਜ ਸਕੀਮ ਵਲੋਂ ਪ੍ਰਾਯੋਜਕ ਸੀ। ਵਿਦਿਆਰਥੀਆਂ ਨਾਲ ਉਹਨਾਂ ਦੇ ਅਧਿਆਪਕ ਸ਼੍ਰੀਮਤੀ ਰਸ਼ਮੀ ਕਾਲਿਆ, ਸ਼ੈਲਜਾ ਸਰੀਨ, ਸਿਮਰਪ੍ਰੀਤ ਸ਼ਾਹੀ ਨਾਲ ਵਿਦਿਆਰਥੀਆਂ ਨੂੰ ਆਈ. ਐਚ. ਬੀ. ਟੀ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾ ਦਿਖਾਈਆਂ ਗਈਆਂ ਅਤੇ ਉਹਨਾਂ ਵਿਚ ਹੋ ਰਹੀਆਂ ਖੋਜਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ। ਵਿਦਿਆਰਥੀਆਂ ਨੂੰ ਪਲਾਂਟ ਮੋਲਕੁਲਰ ਬਾਇਓਲੋਜੀ. ਐਨੀਮਲ ਟਿਸ਼ੁ ਕਲਚਰ, ਡੀ.ਐਨ.ਏ ਫਿੰਗਰ ਪ੍ਰਿਟਿੰਗ, ਪਲਾਂਟ ਟਿਸ਼ੂ ਕਲਚਰ ਤੇ ਨੈਨੋ ਤਕਨਾਲੋਜੀ ਪ੍ਰਯੋਗਸ਼ਾਲਾ ਦਿਖਾਈਆਂ ਗਈਆਂ।
ਉਹਨਾਂ ਨੂੰ ਪਟੇਰੀਡੋਫਾਈਟਸ, ਘਾਈਮਨੋ ਸਪਰਮਸ ਵੀ ਦਿਖਾਏ ਗਏ ਜੋ ਆਮ ਤੌਰ ਤੇ ਸ਼ਹਿਰਾਂ ਵਿੱਚ ਨਹੀਂ ਪਾਏ ਜਾਂਦੇ। ਵਿਦਿਆਰਥੀਆਂ ਨੂੰ ਮੈਕਲੋਡਗੰਜ, ਬੈਜਨਾਥ ਅਤੇ ਹੋਰ ਮੰਦਿਰਾਂ ਦੇ ਦਰਸ਼ਨ ਵੀ ਕਰਵਾਏ ਗਏ। ਡਾ. ਅਨਿਲ ਸੂਦ (ਡਾਇਰੈਕਟਰ ਆਈ. ਐਚ. ਬੀ. ਟੀ) ਡਾ. ਅਪਰਨਾ ਮੈਤਰਾ ਪੱਤੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਪੂਰਾ ਸਹਿਯੋਗ ਦਿੱਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media