
ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਨਗਰ ਦੀ ਸਾਮਾਜਕ ਸੰਸਥਾ ਸੋਸ਼ਲ ਵੈਲਫੇਅਰ ਸੋਸਾਇਟੀ ਦੁਆਰਾ ਨੇਤਰਦਾਨ ਅਭਿਆਨ ਸਵ. ਸ਼੍ਰੀਮਤੀ ਸ਼ੀਲਾ ਰਾਨੀ ਸਚਦੇਵਾ ਨੇ ਨੇਤਰਦਾਨ ਕੀਤੇ ਹਨ ਜਿਸ ਕਾਰਨ ਉਨ੍ਹਾਂ ਦਾ ਨਾਮ ੨੪੮ ਸਥਾਨ ਉੱਤੇ ਅੰਕਿਤ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੈਕਟ ਪ੍ਰਭਾਰੀ ਸੁਰੇਨ ਲਾਲ ਕਟਾਰੀਆ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮਂ ਸ਼੍ਰੀਮਤੀ ਸ਼ੀਲਾ ਰਾਨੀ ਸਚਦੇਵਾ ਪਤਨੀ ਕ੍ਰਿਸ਼ਣ ਲਾਲ ਸਚਦੇਵਾ ਵਾਸੀ ਸੁੰਦਰ ਨਗਰ ਸਟਰੀਟ ਨੰਬਰ ੪ ਫਾਜਿਲਕਾ ਦਾ ਅਚਾਨਕ ਦੇਹਾਂਤ ਹੋ ਗਿਆ। ਸੋਸਾਇਟੀ ਦੇ ਕਾਰਿਆਕਾਰਣੀ ਮੈਂਬਰ ਸੰਦੀਪ ਸਚਦੇਵਾ ਦੀ ਪ੍ਰਰੇਣਾ ਨਾਲ ਸ਼੍ਰੀਮਤੀ ਸ਼ੀਲਾ ਰਾਨੀ ਸਚਦੇਵਾ ਦੇ ਭਰਾ ਯੋਗਰਾਜ, ਭਤੀਜਾ ਅਵਿਨਾਸ਼ ਸਚਦੇਵਾ ਅਤੇ ਮਨੋਰਥ ਸਚਦੇਵਾ ਨੇ ਸੋਸਾਇਟੀ ਦੇ ਪ੍ਰੋਜੇਕਟ ਇੰਚਾਰਜ ਰਵੀ ਜੁਨੇਜਾ, ਸੀਨੀਅਰ ਉਪ-ਪ੍ਰਧਾਨ ਅਮ੍ਰਿਤ ਲਾਲ ਸਚਦੇਵਾ, ਜਨਰਲ ਸਕੱਤਰ ਅਜੈ ਠਕਰਾਲ ਨਾਲ ਸੰਪੰਰਕ ਕਰ ਮ੍ਰਿਤਕ ਦੀ ਇੱਛਾ ਅਨੁਸਾਰ ਨੇਤਰਦਾਨ ਕਰਨ ਦਾ ਪ੍ਰਸਤਾਵ ਰੱਖਿਆ।ਸੋਸਾਇਟੀ ਦੀ ਅਪੀਲ ਉੱਤੇ ਮਲੋਟ ਸ਼ਾਖਾ ਦੇ ਡਾਕਟਰ ਵਿਜੈ ਕੁਮਾਰ ਦੀ ਟੀਮ ਨੇ ਸੋਸਾਇਟੀ ਦੇ ਅਹੁਦੇਦਾਰ ਰਤਨ ਲਾਲ ਗਰੋਵਰ ਅਤੇ ਸੰਦੀਪ ਅਨੇਜਾ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰ ਜਾ ਕੇ ਅੱਖਾਂ ਸੁਰੱਖਿਅਤ ਕਰ ਲਈਆਂ ।ਬਾਅਦ ਵਿੱਚ ਸੋਸਾਇਟੀ ਦੇ ਮੈਬਰਾਂ ਨੇ ਮ੍ਰਿਤਕ ਦੀ ਦੇਹ ਉੱਤੇ ਚਾਦਰ ਪਾ ਕੇ ਸ਼ਰਧਾਂਲੀ ਭੇਂਟ ਕੀਤੀ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media