ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲਮੋਚੜ ਕਲਾਂ ਵਿੱਚ ਅੱਜ ਬੇਟੀ ਬਚਾਓ, ਬੇਟੀ ਪੜਾਓ ਦੇ ਤਹਿਤ ਨੇਹਰੂ ਯੁਵਾ ਕੇਂਦਰ ਫਿਰੋਜਪੁਰ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਨੇਹਰੂ ਯੁਵਾ ਕੇਂਦਰ ਫਿਰੋਜਪੁਰ ਦੇ ਜਿਲਾ ਪ੍ਰੋਜੈਕਟ ਕੋਆਰਡਿਨੇਟਰ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਸਵਿੰਦਰ ਸਿੰਘ ਨੇ ਸੈਮਿਨਾਰ ਵਿੱਚ ਆਪਣੇ ਵਡਮੁੱਲੇ ਵਿਚਾਰ ਰੱਖੇ।ਬੱਚਿਆਂ ਨੂੰ ਉਪਰੋਕਤ ਸੇਮਿਨਾਰ ਵਿੱਚ ਲੜਕੀਆਂ ਦੀ ਰੱਖਿਆ, ਮਾਨ ਸਨਮਾਨ ਅਤੇ ਪੜਾਉਣ ਲਈ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਣ ਉੱਤੇ ਜ਼ੋਰ ਦਿੱਤਾ ਗਿਆ।ਪਿੰਡ ਦੇ ਸਰਪੰਚ ਹਰਭਜਨ ਲਾਲ ਕੰਬੋਜ ਨੇ ਕਲੱਬ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਪੰਕਜ ਕੁਮਾਰ ਅੰਗੀ ਨੇ ਕੇਂਦਰ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਧਾਈ ਦਿੱਤੀ ਅਤੇ ਲੋਕਾਂ ਨੂੰ ਇਸ ਪ੍ਰੋਜੇਕਟ ਬਾਰੇ ਜਿਆਦਾ ਤੋਂ ਜਿਆਦਾ ਜਾਗਰੂਕ ਕਰਵਾਇਆ।ਇਸ ਮੌਕੇ ਮੰਚ ਦਾ ਸੰਚਾਲਨ ਹਿੰਦੀ ਅਧਿਆਪਕ ਅਜੈ ਗੁਪਤਾ ਨੇ ਕੀਤਾ ।ਇਸ ਮੌਕੇ ਜਨਕ ਸਿੰਘ, ਸ਼੍ਰੀਮਤੀ ਨੀਲਮ ਕਾਂਤਾ, ਵੀਨਾ, ਰਜਿੰਦਰ ਕੁਮਾਰ ਬਜਾਜ, ਸ਼ਿਲਪਾ ਗਰੋਵਰ, ਸੀਮਾ, ਸੋਨੂ ਬਾਲਾ, ਸਿਮਰਜੀਤ ਕੌਰ, ਸੀਮਾ ਰਾਣੀ ਅਤੇ ਮੰਜੂ ਰਾਣੀ ਆਦਿ ਮੌਜੂਦ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …