ਪੱਤਰਕਾਰ ਭਾਈਚਾਰੇ ਵਲੋਂ ਅਖੌਤੀ ਲੀਡਰ ਸੰਗਤ ਸਿੰਘ ਬਾਠ ਦਾ ਬਾਈਕਾਟ
ਪੱਟੀ, 28 ਫਰਵਰੀ (ਅਵਤਾਰ ਸਿੰਘ ਢਿਲੋਂ ਫ਼ ਰਣਜੀਤ ਮਾਹਲਾ) – ਨਗਰ ਕੌਂਸਲ ਪੱਟੀ ਦੀਆਂ ਚੋਣਾਂ ਮੌਕੇ ਪੱਟੀ ਦੇ ਇੱਕ ਬੂਥ ਦੇ ਬਾਹਰ ਕਵਰੇਜ ਕਰ ਰਹੇ ਕੁੱਝ ਪੱਤਰਕਾਰਾਂ ਨਾਲ ਪੱਟੀ ਸ਼ਹਿਰ ਦੇ ਅਖੌਤੀ ਲੀਡਰ ਵਲੋਂ ਬਦਸਲੂਕੀ ਕੀਤੀ ਗਈ।ਇਸ ਸਬੰਧੀ ਪੱਟੀ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਸੁਖਜੀਤ ਸਿੰਘ ਡਿਆਲ ਕੁਲਵਿੰਦਰ ਸਿੰਘ ਬੱਬੂ, ਜੋਗਾ ਸਿੰਘ, ਰਾਜ ਜੋਧਬੀਰ ਸਿੰਘ ਰਾਜੂ ਵਲੋਂ ਦੱਸਿਆ ਗਿਆ ਕਿ ਅਖੌਤੀ ਲੀਡਰ ਸੰਗਤ ਸਿੰਘ ਬਾਠ ਵਲੋਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ। ਜਦੋਂ ਇਸ ਸਬੰਧੀ ਕੱਲਬ ਦੇ ਪ੍ਰਧਾਨ ਵਲੋਂ ਸੰਗਤ ਸਿੰਘ ਬਾਠ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਵਲੋਂ ਉਸੇ ਹੈਂਕੜ ਨਾਲ ਗੱਲ ਕੀਤੀ ਗਈ ਤੇ ਕਿਹਾ ਕਿ ਪੱਤਰਕਾਰਾਂ ਕੋਲ ਕੀ ਅਧਿਕਾਰ ਹੈ ਕਵਰੇਜ ਕਰਨ ਦਾ।ਇਸ ਮੀਟਿੰਗ ਵਿੱਚ ਲੋਕਤੰਤਰ ਦਾ ਚੌਥਾ ਥੰਮ ਗਿਣੇ ਜਾਂਦੇ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨਾਲ ਬਦਸਲੂਕੀ ਕਰਨ ਵਾਲਿਆਂ ਦਾ ਪੱਟੀ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਕੁਲਵਿੰਦਰਪਾਲ ਸਿੰਘ ਕਾਲੇਕੇ, ਜਤਿੰਦਰ ਗੋਲਡੀ, ਰਾਜ ਜੋਧਬੀਰ ਸਿੰਘ ਰਾਜੂ, ਬੱਲੂ ਮਹਿਤਾ, ਜੋਗਾ ਸਿੰਘ, ਪਰਮਿੰਦਰ ਜੌਲੀ, ਅਵਤਾਰ ਸਿੰਘ ਖਹਿਰਾ, ਚਰਨਜੀਤ ਰਖਰਾ, ਕੁਲਵਿੰਦਰ ਸਿੰਘ ਬੱਬੂ, ਸੁਖਜੀਤ ਸਿੰਘ ਡਿਆਲ, ਸੋਰਭ ਆਦਿਵਾਲ, ਅਜੀਤ ਸਿੰਘ ਘਰਿਆਲਾ, ਸਲਵਿੰਦਰ ਸਿੰਘ ਬੱਬਾ, ਦੀਪਕ ਕੁਮਾਰ, ਸੁਖਜਿੰਦਰ ਸਿੰਘ ਸੰਧੂ, ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ, ਪ੍ਰਦੀਪ ਮਹਿਤਾ, ਤਰੁਣ ਕਪੂਰ ਆਦਿ ਹਾਜਿਰ ਸਨ।
Punjab Post Daily Online Newspaper & Print Media